ਪਟਿਆਲਾ : ਜਨਵਾਦੀ ਇਸਤਰੀ ਪੰਜਾਬ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਨੂੰ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਇਸ ਤੋਂ ਪਹਿਲਾ ਔਰਤਾਂ ਨੇ ਮਾਰਚ ਵੀ ਕੀਤਾ। ਇਸ ਧਰਨੇ ਦੌਰਾਨ ਬੀਬੀ ਸੁਰਜੀਤ ਕੌਰ ਘੱਗਾ, ਬਲਬੀਰ ਕੌਰ ਨਿਕਲ, ਕੌਸ਼ਾਲਿਆ ਦੇਵੀ, ਕੁਲਵਿੰਦਰ ਕੌਰ, ਰਾਣੀ ਬਾਹਮਣ ਮਾਜਰਾ, ਬਲਬੀਰ ਕੌਰ ਨਿਆਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਔਰਤਾਂ ਦੀਆਂ ਸਮੱਸਿਆ ਬਾਰੇ ਜ਼ਿਕਰ ਕਰਦਿਆਂ ਔਰਤਾਂ ਖ਼ਾਸ ਕਰ ਬਾਲੜੀਆਂ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਮਾਮਲਿਆਂ ‘ਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਮਗਰੋਂ ਧਰਨਾਕਾਰੀਆਂ ਨੇ ਇੱਕ ਮੰਗ ਪੱਤਰ ਵੀ ਦਿੱਤਾ।
(sangrami lehar. com team)