ਨੌਸ਼ਹਿਰਾ ਪੰਨੰੂਆ : ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਔਰਤਾਂ ਦੀ ਭਰਵੀਂ ਮੀਟਿੰਗ ਚੌਧਰੀਵਾਲਾ ਵਿਖੇ ਬੀਬੀ ਕੰਵਲਜੀਤ ਕੌਰ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਜਸਬੀਰ ਕੌਰ ਅਤੇ ਜ਼ਿਲ੍ਹਾ ਸਕੱਤਰ ਬੀਬੀ ਨਰਿੰਦਰ ਕੌਰ ਪੱਟੀ ਨੇ ਕਿਹਾ ਦੇਸ਼ ਦੀ ਆਜ਼ਾਦੀ ਦੇ 70 ਸਾਲ ਗੁਜਰ ਜਾਣ ਬਾਦ ਵੀ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਔਰਤਾਂ ਨੂੰ ਸਮਾਜ ਵਿਚ ਬਰਾਬਰ ਹੱਕਾਾ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿੱਤਰੀ ਸੱਤਾ ‘ਤੇ ਚੱਲਦਿਆਂ ਔਰਤਾਂ ਨਾਲ ਬਚਪਨ ਤੋਂ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਮੌਜੂਦਾ ਸਮਾਜ ਅੰਦਰ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਲਈ ਵੀ ਜਦੋ-ਜਹਿਦ ਕਰਨੀ ਪੈ ਰਹੀ ਹੈ। ਉਨ੍ਹਾਂ ਘਰੇਲੂ ਕੰਮਕਾਜੀ ਔਰਤਾਂ ਲਈ ਬਣੇ ਕਾਨੂੰਨ ਮੁਤਾਬਕ ਮਿਲੀਆਂ ਸਹੂਲਤਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਮਨਰੇਗਾ ਤਹਿਤ ਕੰਮ ਦੇਣ ਅਤੇ ਕੀਤੇ ਕੰਮ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਹਰ ਦਿਨ ਬੱਚੀਆਂ ਨਾਲ ਜਬਰ-ਜਨਾਹ ਦੀਆਂ ਵਾਪਰ ਰਹੀਆਂ ਘਟਨਾਵਾਂ ਦੀ ਨਖੇਧੀ ਕੀਤੀ ਗਈ¢ਇਸ ਮੌਕੇ ਇਸਤਰੀ ਸਭਾ ਦੀ ਇਕਾਈ ਦੀ ਚੋਣ ਵੀ ਕੀਤੀ ਗਈ¢ਇਸ ਵਿੱਚ ਮਨਜੀਤ ਕੌਰ ਪ੍ਰਧਾਨ ਬਲਬੀਰ ਕੌਰ ਸਕੱਤਰ ਅਤੇ ਰਾਜ ਕੌਰ, ਗੁਰਮੀਤ ਕੌਰ, ਰਜਵੰਤ ਕੌਰ, ਬਲਜੀਤ ਕੌਰ ਕਮੇਟੀ ਮੈਂਬਰ ਅਤੇ ਹਰਜਿੰਦਰ ਕੌਰ, ਭੋਲੀ, ਅਮਰਜੀਤ ਕੌਰ, ਕੁਲਵਿੰਦਰ ਕੌਰ, ਰੇਖਾ, ਗੀਤਾਂ, ਰਣਜੀਤ ਕੌਰ, ਦਰਸ਼ਨ ਕੌਰ, ਊਸ਼ਾ ਰਾਣੀ ਆਦਿ ਮੈਂਬਰ ਚੁਣੀਆਂ ਗਈਆਂ।