ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ‘ਲੋਕ ਜਗਾਉ, ਲੁਟੇਰੇ ਭਜਾਉ’ ਦੇ ਨਾਹਰੇ ਤਹਿਤ 12 ਨਵੰਬਰ ਨੂੰ ਜਲਿਆਂ ਵਾਲੇ ਬਾਗ ਤੋਂ ਚੱਲ ਰਹੇ ਜਥੇ ਮਾਰਚ ਦਾ ਤਰਨ ਤਾਰਨ ਜ਼ਿਲ੍ਹੇ ਅੰਦਰ ਭਰਵਾਂ ਸਵਾਗਤ ਕੀਤਾ ਜਾਵੇਗਾ| ਇਹ ਜਾਣਕਾਰੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਕੱਤਰੇਤ ਦੀ ਮੀਟਿੰਗ ਵਿੱਚ ਲਿਆ ਗਿਆ¢ ਮੀਟਿੰਗ ਦੌਰਾਨ ਆਰ. ਐਮ.ਪੀ. ਆਈ.ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਜਥੇ ਮਾਰਚ ਦਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਖਡੂਰ ਸਾਹਿਬ, ਝਬਾਲ, ਦਿਆਲਪੁਰਾ, ਹਰੀਕੇ ‘ਚ ਭਰਵੀਆਂ ਕਾਨਫਰੰਸਾਂ ਕੀਤੀਆਂ ਜਾਣਗੀਆਂ| ਉਨ੍ਹਾਾ ਦੱਸਿਆ ਕਿ 10 ਦਸੰਬਰ ਨੂੰ ਜਲੰਧਰ ਵਿਖੋਂ ਅਧਿਕਾਰ ਮਹਾਂ ਰੈਲੀ ਕੀਤੀ ਜਾ ਰਹੀ ਹੈ| ਰੈਲੀ ਵਿਚ ਜ਼ਿਲ੍ਹੇ ਭਰ ‘ਚੋਂ ਹਜ਼ਾਰਾਂ ਕਿਰਤੀ ਲੋਕ ਵਹੀਰਾਂ ਘੱਤ ਕੇ ਪਹੁੰਚਣਗੇ| ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਆਮ ਲੋਕਾਂ ਦਾ ਮਹਿੰਗਾਈ ਭਿ੍ਸ਼ਟਾਚਾਰ ਬੇਰੁਜ਼ਗਾਰੀ ਆਦਿ ਵਰਗੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ¢ ਵਿੱਦਿਆ ਸਿਹਤ ਸਹੂਲਤਾਂ ਆਮ ਵਰਗ ਕੋਲੋਂ ਖੁਸਦੀਆਂ ਜਾ ਰਹੀਆਂ ਹਨ¢ ਕੈਪਟਨ ਦੀ ਸਰਕਾਰ ਦੇ ਚੋਣਾਂ ਸਮੇਂ ਕੀਤੇ ਵਾਅਦੇ ਬੁਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ| ਦੋਹਾਂ ਸਰਕਾਰਾਂ ਦੀਆਂ ਨੀਤੀਆਂ ਮਜ਼ਦੂਰ ਕਿਸਾਨ ਅਤੇ ਆਮ ਵਰਗ ਦੇ ਵਿਰੋਧੀ ਹਨ| ਉਕਤ ਆਗੂਆਂ ਨੇ ਦੱਸਿਆ ਕਿ ਇਹ ਕਿਰਤੀ ਲੋਕਾਂ ਦੀ ਰੈਲੀ ਹਾਕਮ ਸਰਕਾਰਾਂ ਦੀਆਂ ਨੀਤੀਆਂ ਵਿਰੁੱਧ ਸਿਰ ਦੇ ਵਿਚ ਕਿੱਲ ਸਾਬਤ ਹੋਵੇਗੀ| ਮੀਟਿੰਗ ਵਿਚ ਚਮਨ ਲਾਲ ਦਰਜਾਕੇ, ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਝਬਾਲ, ਕਾਮਰੇਡ ਬਲਬੀਰ ਸੂਦ, ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂ ਹਾਜ਼ਰ ਸਨ|