ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜਦੂਰ ਸਭਾ ਵੱਲੋਂ ਆਰੰਭੇ ਜਥਾ ਮਾਰਚ ਦੀਆਂ ਤਿਆਰੀਆਂ ਲਈ ਪਿੰਡ ਬਧਾਈ ਵਿਖੇ ਇੱਕ ਮੀਟਿੰਗ ਕੀਤੀ ਗਈ। ਸੂਬਾ ਪੱਧਰੀ ਇਸ ਜਥਾ ਮਾਰਚ ਦੀ ਆਮਦ 30 ਜੁਲਾਈ ਨੂੰ ਹੋ ਰਹੀ ਹੈ। ਇਸ ਦੀ ਤਿਆਰੀ ਸਬੰਧੀ ਪਿੰਡ ਚੱਕ ਮਦਰੱਸਾ ਵਿਖੇ ਵੀ ਇੱਕ ਮੀਟਿੰਗ ਕੀਤੀ ਗਈ। ਇਨ•ਾਂ ਮੀਟਿੰਗਾਂ ‘ਚ ਜਥਾ ਮਾਰਚ ਦੇ ਸਵਾਗਤ ਅਤੇ ਮਾਰਚ ਦੌਰਾਨ ਕੀਤੇ ਜਾਣ ਵਾਲੇ ਜਲਸਿਆਂ ਬਾਰੇ ਤਿਆਰੀ ਕੀਤੀ ਗਈ।