Now Reading
ਕੇਰਲ ਸਹਾਇਤਾ ਫ਼ੰਡ ਇਕੱਤਰ ਕੀਤਾ

ਕੇਰਲ ਸਹਾਇਤਾ ਫ਼ੰਡ ਇਕੱਤਰ ਕੀਤਾ

ਬੁੱਲੋ੍ਹਵਾਲ : ਭਾਰਤੀ ਇਨਕਲਾਬੀ ਮਾਰਕਸੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਕੇਰਲਾ ਦੇ ਹੜ੍ਹ ਪੀੜਤਾਂ ਦੀ ਮਦਦ ਸਬੰਧੀ ਵਿੱਢੀ ਮੁਹਿੰਮ ਦੇ ਤਹਿਤ ਕਸਬਾ ਬੁੱਲੋ੍ਹਵਾਲ ਵਿਖੇ ਕੇਰਲ ਸਹਾਇਤਾ ਫ਼ੰਡ ਇਕੱਤਰ ਕੀਤਾ ਗਿਆ | ਬੁੱਲੋ੍ਹਵਾਲ ਦੇ ਬਾਜ਼ਾਰ ਵਿਚੋਂ ਫ਼ੰਡ ਇਕੱਠਾ ਕਰਨ ਲਈ ਟੀਮ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਦਵਿੰਦਰ ਸਿੰਘ ਕੱਕੋਂ, ਡਾ: ਤਰਲੋਚਨ ਸਿੰਘ, ਗੰਗਾ ਪ੍ਰਸ਼ਾਦ ਵਲੋਂ ਕੀਤੀ ਗਈ | ਆਗੂਆਂ ਨੇ ਕਿਹਾ ਕਿ ਬੁੱਲੋ੍ਹਵਾਲ ਬਾਜ਼ਾਰ ‘ਚੋਂ 15 ਹਜ਼ਾਰ ਰੁਪਏ ਸਹਾਇਤਾ ਫ਼ੰਡ ਵਜੋਂ ਇਕੱਤਰ ਕਰਕੇ ਜ਼ਿਲ੍ਹਾ ਕਮੇਟੀ ਨੂੰ ਪਹੁੰਚਾ ਦਿੱਤੇ ਗਏ ਹਨ ਤਾਂ ਜੋ ਇਹ ਰਾਸ਼ੀ ਸਿੱਧੇ ਤੌਰ ‘ਤੇ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾ ਸਕੇ | ਇਸ ਮੌਕੇ ਹਰਜਾਪ ਸਿੰਘ, ਕੁਲਤਾਰ ਸਿੰਘ ਕੁਲਤਾਰ, ਰਣਧੀਰ ਸਿੰਘ ਅਸਲਪੁਰ, ਕਰਨੈਲ ਸਿੰਘ ਵਿਰਦੀ, ਦਰਸ਼ਨ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |

Scroll To Top