ਤਰਨ ਤਾਰਨ : ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਤਾਲਮੇਲ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਨੂੰ 21 ਸਤੰਬਰ ਨੂੰ ਧਰਨਾ ਦਿੱਤਾ ਜਾਵੇਗਾ| ਇਸ ਦੀ ਤਿਆਰੀ ਸਬੰਧੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗ ਜੈਮਲ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕਿਸਾਨ ਦੀ ਮੰਡੀਆਂ ਵਿਚ ਹੁੰਦੀ ਲੁੱਟ ਨੂੰ ਰੋਕਣ ਲਈ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਦੀ ਜਗ੍ਹਾ 15 ਸਤੰਬਰ ਨੂੰ ਕਰਨ ਸਬੰਧੀ ਪਹਿਲਾਂ ਹੀ ਮੰਗ ਪੱਤਰ ਦਿੱਤੇ ਗਏ ਹਨ, ਪਰ ਸਰਕਾਰ ਵਲੋਂ ਇਸ ‘ਤੇ ਕੋਈ ਵੀ ਅਮਲ ਨਹੀਂ ਕੀਤਾ ਗਿਆ | ਇਸ ਲਈ ਜਥੇਬੰਦੀਆਂ ਵਲੋਂ ਮਜ਼ਬੂਰ ਹੋ ਕੇ 21 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਜਾਵੇਗਾ| ਇਸ ਮੌਕੇ ਬਲਦੇਵ ਸਿੰਘ ਧੂੰਦਾ, ਹਰਬੰਸ ਸਿੰਘ ਵੜਿੰਗ, ਮੁਖਤਾਰ ਸਿੰਘ ਮੱਲ੍ਹਾ, ਮਾਸਟਰ ਦਲਜੀਤ ਸਿੰਘ, ਸੁੱਚਾ ਸਿੰਘ ਲੱਧੂ, ਸੁਖਦੇਵ ਸਿੰਘ, ਪ੍ਰਸ਼ੋਤਮ ਸਿੰਘ ਗਹਿਰੀ,ਭੁਪਿੰਦਰ ਸਿੰਘ ਤਖਤਮੱਲ, ਕਾਰਜ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ|