Now Reading
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ

ਤਰਨ ਤਾਰਨ: ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਬਲਦੇਵ ਸਿੰਘ ਧੂੰਦਾ ਦੀ ਪਰਧਾਨਗੀ ਹੇਠ ਸਹੀਦ ਦੀਪਕ ਧਵਨ ਯਾਦਗਰੀ ਭਵਨ ਵਿੱਖੇ ਹੋਈ। ਮੀਟਿੰਗ ਦੇ ਫੈਸਲੇ ਪਰੈਸ ਨੂੰ ਜਾਰੀ ਕਰਦਿਆ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਕਿਸਾਨਾ ਦੀ ਮੰਡੀਆ ਵਿੱਚ ਹੁੰਦੀ ਲੁੱਟ ਦੇ ਵਿਰੁੱਧ ,ਝੋਨੇ ਦੀ ਪੂਰੇ ਮੁੱਲ ‘ਤੇ ਸਰਕਾਰੀ ਖਰੀਦ ਕਰਨ,ਝੋਨੇ  ਵਿੱਚ ਨਮੀ ਦੀ ਮਾਤਰਾ ਪਹਿਲ ਦੀ ਤਰਾਂ22%  ਕਰਨ ਅਤੇ ਸਹਿਕਾਰੀ ਖੰਡ ਮਿੱਲ ਸੇਰੋਂ ਨੂੰ ਚਾਲੂ ਕਰਨ ਦੀ ਮੰਗ ਨੂੰ ਲੇ ਕੇ ਡੀ ਸੀ ਦਫਤਰ ਤਰਨ ਤਾਰਨ  ਵਿੱਖੇ ਵਿਸਾਲ ਧਰਨਾ ਦਿੱਤਾ ਜਾਵੇਗਾ।ਇਸ ਵਿੱਚ ਹਜਾਰਾਂ ਕਿਸਾਨ ਸਾਮਲ ਹੋਣਗੇ।ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਵੱਲੋ ਮਾ ਦਲਜੀਤ ਸਿੰਘ ਦਿਆਲਪੁਰਾ,ਜਸਬੀਰ ਸਿੰਘ ਗੰਡੀਵਿੰਡ,ਕਿਸਾਨ ਸੰਘਰਸ਼ ਕਮੇਟੀ ਪੰਜਾਬ(ਕੋਟ ਬੁੱਢਾ) ਦੇ ਸੁਖਵੰਤ ਸਿੰਘ ਦੁੱਬਲੀ,ਸੁੱਚਾ ਸਿੰਘ ਲੱਧੂ,ਅਜਾਦ ਸੰਘਰਸ਼ ਕਮੇਟੀ ਦੇ ਆਗੂ ਭਪਿੰਦਰ ਸਿੰਘ ਪੰਡੋਰੀ ਤੱਖਤਮੱਲ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਜੈਮਲ ਸਿੰਘ ਬਾਠ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਸੋਤਮ ਸਿੰਘ ਗਹਿਰੀ  ਆਦਿ ਆਗੂਆ ਨੇ ਵਿਚਾਰ ਪੇਸ਼ ਕੀਤੇ।ਕਿਸਾਨ ਆਗੂਆ ਨੇ ਪਰਸਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕੇ ਝੋਨੇ ਦੀ ਸਰਕਾਰੀ ਖਰੀਦ 15 ਸਤੰਬਰ ਤੋ ਸੁਰੂ ਨਾ ਕੀਤੀ ਤਾ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।ਕਿਸਾਨਾ ਦੀ ਮੰਡੀਆ ਵਿੱਚ ਲੁੱਟ ਬਰਦਾਸਤ ਨਹੀ ਕੀਤੀ ਜਾਵੇਗੀ ।ਇਸ ਮੌਕੇ ਹੋਰਨਾ ਤੋ ਇਲਾਵਾ ਚਰਨਜੀਤ ਸਿੰਘ ਬਾਠ,ਮਨਜੀਤ ਸਿੰਘ ਬੱਗੂ ਕੋਟ,ਹਰਬੰਸ ਸਿੰਘ ਵੜਿੰਗ,ਕਾਰਜ ਸਿੰਘ ਥਾਂਦੇ,ਗੁਰਸਾਹਬ ਸਿੰਘ,ਗੁਰਮੀਤ ਸਿੰਘ ਗਹਿਰੀ,ਬਚਿੱਤਰ ਸਿੰਘ ਸਰਾਂ,ਅਜੀਤ ਸਿੰਘ ਢੋਟਾ,ਜੋਗਿੰਦਰ ਸਿੰਘ ਮਾਣੋਚਾਹਲ,ਆਦਿ ਹਾਜਰ ਸਨ।

Scroll To Top