Now Reading
ਕਿਸਾਨਾਂ ਨੂੰ ਧਰਨੇ ਵਿਚ ਪੁੱਜਣ ਦੀ ਕੀਤੀ ਅਪੀਲ

ਕਿਸਾਨਾਂ ਨੂੰ ਧਰਨੇ ਵਿਚ ਪੁੱਜਣ ਦੀ ਕੀਤੀ ਅਪੀਲ

ਭਿੱਖੀਵਿੰਡ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਕਰਮਜੀਤ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਦਲਜੀਤ ਸਿੰਘ ਦਿਆਲਪੁਰਾ ਦੇ ਗ੍ਰਹਿ ਵਿਖੇ ਹੋਈ|ਮੀਟਿੰਗ ਵਿਚ ਫੈਸਲਾ ਕਰਦਿਆਂ ਪ੍ਰਗਟ ਸਿੰਘ ਜਾਮਾਰਾਏ ਨੇ ਦੱ ਸਆ ਕਿ ਕਿਸਾਨਾਂ ਦੀ ਮੰਡੀ ਵਿਚ ਹੁੰਦੀ ਲੁੱਟ ਅਤੇ ਕਿਸਾਨਾਂ ਉਪਰ ਪਰਾਲੀ ਸਾੜਨ ਦੇ ਨਾਂ ਤੇ ਲਾਈਆਂ ਗੈਰ ਜ਼ਰੂਰੀ ਪਾਬੰਦੀਆਂ ਵਿਰੁੱਧ, ਨਜਾਇਜ਼ ਜੁਰਮਾਨੇ ਅਤੇ ਕੇਸ ਦਰਜ ਕਰਨ ਖਿਲਾਫ 3 ਨਵੰਬਰ ਨੂੰ ਡੀ.ਐੱਸ.ਪੀ. ਦਫਤਰ ਪੱਟੀ ਵਿਖੇ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਪੁੱਜਣ ਦੀ ਅਪੀਲ ਕੀਤੀ| ਮੀਟਿੰਗ ਵਿਚ ਮੁਖਤਾਰ ਸਿੰਘ ਮੱਲਾ, ਨਿਰਪਾਲ ਸਿੰਘ ਜੌਣੇਕੇ, ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਵੰਤ ਸਿੰਘ ਦੁਬਲੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਜੈਮਲ ਸਿੰਘ ਬਾਠ, ਦੀਦਾਰ ਸੋਹਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਸ਼ੋਤਮ ਸਿੰਘ ਗਹਿਰੀ, ਅਜ਼ਾਦ ਸੰਘਰਸ਼ ਕਮੇਟੀ ਦੇ ਆਗੂ ਨਿਰਵੈਲ ਸਿੰਘ ਡਾਲੇਕੇ ਆਦਿ ਹਾਜ਼ਰ ਸਨ|

Scroll To Top