Now Reading
ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਤੋਂ ਪਿੱਛੇ ਹਟਣ ਤੇ ਕਰਜ਼ਾ ਮੁਆਫੀ ਵਿਚ ਪੇਂਡੂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ

ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਤੋਂ ਪਿੱਛੇ ਹਟਣ ਤੇ ਕਰਜ਼ਾ ਮੁਆਫੀ ਵਿਚ ਪੇਂਡੂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ

ਜਲੰਧਰ – ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਮਹਾਰਾਸ਼ਟਰਾ ਦੇ ਕੋਰੇਗਾਂਵ ਵਿਖੇ ਭੀਮਾ ਕੋਰੇਗਾਉਂ ਲੜਾਈ ਦੀ 200ਵੀਂ ਵਰ੍ਹੇਗੰਢ ਮਨਾਉਣ ਸਮੇਂ ਸੰਭਾਜੀ ਬ੍ਰਿਗੇਡ ਨਾਮੀ ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਇਹ ਉੱਚ ਜਾਤੀ ਹੰਕਾਰ ਦੀ ਭਾਵਨਾ ਨਾਲ ਕੀਤਾ ਗਿਆ ਹਮਲਾ ਅਸਲ ‘ਚ ਸੰਘ ਪਰਿਵਾਰ ਦੇ ਵੱਖੋ ਵੱਖ ਨਾਵਾਂ ਹੇਠ ਕੰਮ ਕਰ ਰਹੇ ਸੰਗਠਨਾਂ ਵੱਲੋਂ ਦੇਸ਼ ਪੱਧਰ ‘ਤੇ ਫੈਲਾਈ ਜਾ ਰਹੀ ਫ਼ਿਰਕਾਪ੍ਰਸਤੀ ਅਤੇ ਮਨੂਵਾਦੀ ਜਾਤੀਪਾਤੀ ਰਾਜ ਪ੍ਰਬੰਧ ਦੀ ਮੁੜ ਕਾਇਮੀ ਲਈ ਦਲਿਤਾਂ ਵਿਰੁੱਧ ਕੀਤੇ ਜਾ ਰਹੇ ਦੁਸ਼ਪ੍ਰਚਾਰ ਅਤੇ ਸਰੀਰਕ ਹਮਲਿਆਂ ਦੀ ਹੀ ਇੱਕ ਕੜੀ ਹੈ। ਵਰਨਣਯੋਗ ਹੈ ਕਿ ਇਹ ਘਟਨਾ ਕੱਲ੍ਹ ਕੋਰੇਗਾਉ ਵਿਖੇ, ਦਲਿਤ ਸਮਾਜ ਵੱਲੋਂ 200 ਸਾਲ ਪਹਿਲਾਂ ਅੰਗਰੇਜ਼ ਸਾਮਰਾਜ ਦੀ ਫ਼ੌਜ ‘ਚ ਨੌਕਰੀ ਕਰਦਿਆਂ ਅਖੌਤੀ ਨੀਵੀਂ ਮਹਾਰ ਜਾਤੀ ਦੇ ਯੋਧਿਆਂ ਵੱਲੋਂ ਪੇਸ਼ਵਾ ਦੀਆਂ ਫ਼ੌਜਾਂ ਨੂੰ ਦਿੱਤੀ ਹਾਰ ਦੀ ਯਾਦ ਵਿੱਚ ਵਿਜੈ ਦਿਵਸ ਵਜੋਂ ਮਨਾਏ ਜਾਣ ਸਮੇਂ ਵਾਪਰੀ ਹੈ। ਇਸ ਘਟਨਾ ‘ਚ ਇੱਕ ਦਲਿਤ ਨੌਜਵਾਨ ਦੀ ਮੌਤ ਹੋ ਗਈ ਹੈ। ਜਿਕਰਯੋਗ ਹੈ ਕਿ ਇਸ ਜਿੱਤ ਨੂੰ ਦਲਿਤ ਸਮਾਜ ਜਾਤੀਵਾਦੀ ਪ੍ਰਬੰਧ ਵਿਰੁੱਧ ਸਵੈਮਾਣ ਦੀ ਰਾਖੀ ਦੇ ਚਿੰਨ੍ਹ ਵਜੋਂ ਮਨਾਉਂਦਾ ਆ ਰਿਹਾ ਹੈ। ਕਿਸੇ ਵੀ ਇਤਿਹਾਸਕ ਘਟਨਾ ਬਾਰੇ ਕਿਸੇ ਵੀ ਸੰਸਥਾ ਜਾਂ ਵਿਅਕਤੀ ਦਾ ਆਪਣਾ ਵੱਖਰਾ ਨਜ਼ਰੀਆ ਹੋ ਸਕਦਾ ਹੈ ਪਰ ਅਸਭਿਅਕ ਹਿੰਸਕ ਹਮਲਿਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਆਗੂਆਂ ਨੇ ਆਪਣੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਘਟਨਾ ਦਾ ਵਿਰੋਧ ਕਰਦੇ ਹੋਏ ਆਪਣੇ ਰੋਹ ਦਾ ਪ੍ਰਗਟਾਵਾ ਕਰਨ।

Scroll To Top