ਡੇਹਲੋ, 14 ਜਨਵਰੀ ( ) ਕਾਲੇ ਖੇਤੀ ਕਾਨੂੰਨ ਵਾਪਸ ਕਰਵਾਉਣ, ਕਾਰਪੋਰੇਟ ਘਰਾਣਿਆਂ ਦੀ ਲੁੱਟ ਨੂੰ ਬੰਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਦਿਸ਼ਾ ਨਿਰਦੇਸ਼ ਤੇ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸ਼ਕ ਬੰਦਰਗਾਹ àਤੇ ਲਗਾਇਆ ਧਰਨਾ ਲਗਾਤਾਰ ਜਾਰੀ ਹੈ। ਅੱਜ ਦੇ ਧਰਨੇ ਦੀ ਪ੍ਰਧਾਨਗੀ ਅਵਤਾਰ ਕੌਰ ਕਿਲ੍ਹਾ ਰਾਏਪੁਰ, ਪਰਮਜੀਤ ਕੌਰ, ਰਜਿੰਦਰ ਕੌਰ, ਰਾਜਵਿੰਦਰ ਕੌਰ, ਬਖ਼ਸ਼ੀਸ਼ ਕੌਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੌਹੀ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਕਿਰਤੀ ਕਿਸਾਨ ਆਪਣੇ ਤਿਉਹਾਰ, ਖ਼ੁਸ਼ੀਆਂ, ਗ਼ਮੀਆਂ ਚੱਲ ਰਹੇ ਮੋਰਚਿਆਂ ਵਿੱਚ ਹੀ ਮਨਾ ਰਹੇ ਹਨ। ਉਹਨਾ ਆਖਿਆ ਕਿ ਸੰਘਰਸ਼ਸ਼ੀਲ ਲੋਕ ਹੁਣ ਕਾਨੂੰਨ ਵਾਪਸ ਕਰਵਾਕੇ ਹੀ ਘਰਾਂ ਨੂੰ ਪਰਤਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਤਰਸੇਮ ਜੋਧਾਂ, ਡਾ. ਜਸਵੀਰ ਕੌਰ ਜੋਧਾਂ, ਪਰਮਜੀਤ ਕੌਰ ਪਰਮ, ਦਲਜੀਤ ਕੁਮਾਰ ਗੋਰਾ, ਪ੍ਰਕਾਸ਼ ਸਿੰਘ ਬਰਮੀ, ਸੁਰਜੀਤ ਸਿੰਘ ਸੀਲੋ, ਪੰਚ ਕੁਲਦੀਪ ਸਿੰਘ, ਗੁਰਮੀਤ ਸਿੰਘ ਪੰਮੀ, ਗੁਰਉਦੇਸ਼ ਸਿੰਘ, ਸੁਖਦੀਪ ਸਿੰਘ, ਧਰਮਿੰਦਰ ਸਿੰਘ, ਸੁਖਦੇਵ ਸਿੰਘ ਭੋਮਾ (ਸਾਰੇ ਘੁੰਗਰਾਣਾ) ਅਮਰੀਕ ਸਿੰਘ, ਗੁਲਜ਼ਾਰ ਸਿੰਘ, ਬਾਬਾ ਬਿੰਦਰ ਸਿੰਘ (ਸਾਰੇ ਜੜਤੌਲੀ) ਹਰਜਿੰਦਰ ਸਿੰਘ, ਨਾਜ਼ਰ ਸਿੰਘ, ਸੁਖਮਿੰਦਰਪਾਲ ਸਿੰਘ (ਸਾਰੇ ਨਾਰੰਗਵਾਲ ) ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ (ਸਾਰੇ ਗੁੱਜਰਵਾਲ) ਮਲਕੀਤ ਸਿੰਘ, ਜਸਵੀਰ ਸਿੰਘ, ਜਸਮਿੰਦਰ ਸਿੰਘ (ਸਾਰੇ ਕਿਲ੍ਹਾ ਰਾਏਪੁਰ) ਗੁਰਦਾਸ ਸਿੰਘ, ਸੁਖਦੇਵ ਸਿੰਘ (ਸਾਰੇ ਮਹਿਮਾ ਸਿੰਘ ਵਾਲਾ) ਆਦਿ ਹਾਜ਼ਰ ਸਨ।
