Now Reading
ਕਾਲੇ ਕਾਨੂੰਨਾਂ ਦੇ ਵਿਰੋਧ ‘ਚ 16 ਅਤੇ 17 ਫਰਵਰੀ ਨੂੰ ਰੈਲੀਆਂ ਕਰਨ ਦਾ ਐਲਾਨ

ਕਾਲੇ ਕਾਨੂੰਨਾਂ ਦੇ ਵਿਰੋਧ ‘ਚ 16 ਅਤੇ 17 ਫਰਵਰੀ ਨੂੰ ਰੈਲੀਆਂ ਕਰਨ ਦਾ ਐਲਾਨ

ਜਲੰਧਰ – ਕਾਲੇ ਕਾਨੂੰਨਾਂ ਵਿਰੋਧੀ ਜਨਤਕ ਜਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਵਲੋਂ ਕਾਲੇ ਕਾਨੂੰਨਾਂ ਵਿਰੋਧੀ ਸੰਘਰਸ਼ ਦੇ ਦੂਸਰੇ ਪੜਾਅ ‘ਤੇ 16 ਫਰਵਰੀ ਨੂੰ ਬਰਨਾਲਾ ਅਤੇ 17 ਫਰਵਰੀ ਨੂੰ ਜਲੰਧਰ ‘ਚ ਕੀਤੀਆਂ ਜਾ ਰਹੀਆਂ ਸੂਬਾਈ ਰੈਲੀਆਂ ਦੀ ਤਿਆਰੀ ਵਜੋਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਨਾਮ ਸਿੰਘ ਦਾਊਦ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਇਸ ਸਬੰਧੀ ਸਾਥੀ ਤੀਰਥ ਸਿੰਘ ਬਾਸੀ ਅਤੇ ਸ਼ਹੀਦ ਭਗਤ ਨੌਜਵਾਨ ਸਭਾ ਦੇ ਆਗੂ ਅਜੈ ਫਿਲੌਰ ਨੇ ਦੱਸਿਆ ਕਿ ਤਾਲਮੇਲ ਫਰੰਟ ਵਲੋਂ 31 ਦਸਬੰਰ ਦੀ ਸੂਬਾਈ ਕਨਵੈਨਸ਼ਨ ਦਾ ਰੀਵਿਊ ਕੀਤਾ ਗਿਆ। ਅਗਲੇ ਪੜਾਅ ਵਜੋਂ ਜਲੰਧਰ ਰੈਲੀ ਲਈ ਵਿਚਾਰ-ਵਟਾਂਦਰਾ ਕਰਨ ਉਪਰੰਤ ਇਨ੍ਹਾਂ ਰੈਲੀਆਂ ਦੀ ਤਿਆਰੀਆਂ ਲਈ 20 ਅਤੇ 21 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ‘ਚ ਸੀਟੀਯੂ ਦੇ ਇੰਦਰਜੀਤ ਸਿੰਘ ਗਰੇਵਾਲ, ਜ਼ਮਹੂਰੀ ਕਿਸਾਨ ਸਭਾ ਦੇ ਮਾਸਟਰ ਰਘਵੀਰ ਸਿੰਘ, ਟੀ ਐੱਸਯੂ ਦੇ ਸ਼ਿਵ ਕੁਮਾਰ ਤਿਵਾੜੀ, ਐੱਨਆਰਐੱਮਯੂ ਦੇ ਤਰਸੇਮ ਲਾਲ, ਜੀਟੀਯੂ ਦੇ ਕੁਲਦੀਪ ਸਿੰਘ ਦੌੜਕਾ, ਪਸਸਫ ਦੇ ਸ਼ਤੀਸ਼ ਰਾਣਾ ਅਤੇ ਵੇਦ ਪ੍ਰਕਾਸ਼, ਜਨਵਾਦੀ ਇਸਤਰੀ ਸਭਾ ਦੇ ਬੀਬੀ ਬਿਮਲਾ ਦੇਵੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸ਼ਮਸ਼ੇਰ ਸਿੰਘ ਬਟਾਲਾ ਨੇ ਵੀ ਵਿਚਾਰ ਪੇਸ਼ ਕੀਤੇ।

Scroll To Top