ਤੇ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਮਾਰੂ ਤੇ ਮੂਰਖਤਾ ਭਰਪੂਰ ਕਦਮਾਂ ਨੇ ਛੋਟੇ ਕਾਰੋਬਾਰਾਂ ਸਮੇਤ ਰੁਜ਼ਗਾਰ ਦੇ ਕਰੋੜ ਵਸੀਲੇ ਬੁਰੀ ਤਰ੍ਹਾਂ ਤਬਾਹ ਕਰ ਦਿੱਤੇ ਹਨ। ਜਿਸ ਨਾਲ ਆਮ ਲੋਕਾਂ ਦੀਆਂ ਸਮਾਜਿਕ-ਆਰਥਕ ਮੁਸ਼ਕਲਾਂ ਵਿਚ ਤਿੱਖਾ ਵਾਧਾ ਹੋਇਆ ਹੈ। ਏਥੇ ਹੀ ਬਸ ਨਹੀਂ, ਇਸ ਸਰਕਾਰ ਨੇ ਦੇਸ਼ ਦੇ ਸਮੁੱਚੇ ਪ੍ਰਸ਼ਾਸ਼ਨਿਕ, ਸੁਰੱਖਿਆ ਤੇ ਸਿੱਖਿਆ ਢਾਂਚੇ ਨੂੰ ਵੀ ਫਿਰਕੂ ਰੰਗ ਵਿਚ ਰੰਗ ਦਿੱਤਾ ਹੈ, ਅਤੇ ਨਿਆਂਪਾਲਕਾ, ਸੀਬੀਆਈ. ਕੇਂਦਰੀ ਚੋਣ ਕਮਿਸ਼ਨ, ਆਰ.ਬੀ.ਆਈ. ਵਰਗੇ ਨਿਰਪੱਖ ਸੰਵਿਧਾਨਿਕ ਅਦਾਰਿਆਂ ਵਿਚ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨਾਜਾਇਜ਼ ਦਖਲ ਅੰਦਾਜ਼ੀ ਕਰਕੇ ਇਹਨਾਂ ਅਦਾਰਿਆਂ ਦੀ ਅਜ਼ਾਦਾਨਾ ਹੋਂਦ &rsquo
“”>ਕਾਮਰੇਡ ਪਾਸਲਾ ਨੇ ਇਹ ਵੀ ਦੱਸਿਆ ਕਿ ਇਸ ਦਸ ਰੋਜ਼ਾ ਨਿਰੰਤਰ ਪ੍ਰੋਗਰਾਮ ਰਾਹੀਂ ਪਾਰਟੀ ਸਮੁੱਚੇ ਦੇਸ਼ ਅੰਦਰ ਵਧ ਰਹੇ ਫਿਰਕੂ ਤਣਾਅ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕਰੇਗੀ। ਉਹਨਾਂ ਕਿਹਾ ਕਿ ਸੰਘ ਪਰਿਵਾਰ ਵਲੋਂ ਜ਼ਹਿਰੀਲੇ ਫਿਰਕੂ ਮੁੱਦੇ ਉਭਾਰਕੇ ਭਾਰਤ ਦੀ ਕੌਮੀ ਇਕਜੁੱਟਤਾ ਅਤੇ ਭਾਈਚਾਰਕ ਇਕਸੁਰਤਾ ਨੂੰ ਮਾਰੂ ਸੱਟ ਮਾਰੀ ਜਾ ਰਹੀ ਹੈ। ਐਪਰ, ਆਰ.ਐਸ.ਐਸ. ਦੇ ਸਿੱਧੇ ਦਿਸ਼ਾ-ਨਿਰਦੇਸ਼ਾਂ ਅਧੀਨ ਚਲ ਰਹੀ ਮੋਦੀ ਸਰਕਾਰ ਇਸ ਫਿਰਕੂ ਬੁਰਛਾਗਰਦੀ ਨੂੰ ਰੋਕਣ ਦੀ ਥਾਂ ਅਜੇਹੇ ਦੇਸ਼ ਧਰੋਹੀ ਕਾਰਿਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਦੂਜੇ ਪਾਸੇ ਇਸ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਕ ਨੀਤੀਆਂ ਨੇ, ਵਿਸ਼ੇਸ਼ ਤੌਰ &rsquo