ਜਲੰਧਰ, 13 ਫਰਵਰੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.Îਪੀ.ਆਈ.) ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਉਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਜਿਸ ਵਿਚ ਕਿ 44 ਜੁਆਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਤਵਾਦੀਆਂ ਦੇ ਅਜਿਹੇ ਘਿਨਾਉਣੇ ਕਾਰੇ ਦੀ ਹਰ ਮਨੁੱਖਤਾਵਾਦੀ ਤੇ ਅਮਨਪਸੰਦ ਵਿਅਕਤੀ ਵਲੋਂ ਆਪਣੀ ਰਾਜਨੀਤਕ ਸਮਝਦਾਰੀ ਤੋਂ ਉਪਰ ਉਠਕੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਅਸੀਂ ਸਦਮੇ ਤੇ ਦੁੱਖ ਦੀ ਇਸ ਘੜੀ ਵਿਚ ਲੋਕਾਂ ਨੂੰ ਅਮਨ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਅਤੇ ਇਹ ਵੀ ਅਪੀਲ ਕਰਦੇ ਹਾਂ ਕਿ ਇਨ•ਾਂ ਕਾਇਰ ਤੱਤਾਂ ਦੇ ਅਜਿਹੇ ਘਿਨਾਉਣੇ ਅਪਰਾਧਾਂ ਅਤੇ ਕੁੱਝ ਸੰਕੀਰਨਤਾਵਾਦੀ ਤੱਤਾਂ ਦੇ ਨਫਰਤ ਭਰੇ ਪ੍ਰਚਾਰ ਤੋਂ ਵੀ ਭੜਕਾਹਟ ਵਿਚ ਨਾ ਆਉਣ।
ਕਾਮਰੇਡ ਪਾਸਲਾ ਨੇ ਸ਼ਹੀਦ ਹੋ ਗਏ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ•ਾਂ ਅਜਿਹੇ ਅੱਤਵਾਦੀ ਹਮਲੇ ਨੂੰ ਰੋਕਣ ਵਿਚ ਸੁਰੱਖਿਆ ਤੰਤਰ ਦੀ ਨਾਕਾਮੀ ‘ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਨ•ਾਂ ਕਿਹਾ ਕਿ ਅਜਿਹੇ ਮੰਦਭਾਗੇ ਹਾਦਸੇ ਨੂੰ ਕਿਸੇ ਵਲੋਂ ਵੀ ਰਾਜਨੀਤਕ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਬਲਕਿ ਸਾਰੀ ਸ਼ਕਤੀ ਅਜੇਹੇ ਹਮਲਿਆਂ ਨੂੰ ਭਵਿੱਖ ਵਿਚ ਵਾਪਰਨੋਂ ਰੋਕਣ ‘ਤੇ ਲਾਈ ਜਾਣੀ ਚਾਹੀਦੀ ਹੈ।
ਉਨ•ਾਂ ਨੇ ਇਸ ਗੱਲ ‘ਤੇ ਵੀ ਦੁੱਖ ਪ੍ਰਗਟ ਕੀਤਾ ਕਿ ਕੇਂਦਰੀ ਸਰਕਾਰ ਵਲੋਂ ਬਹੁਪੱਖੀ ਪਹੁੰਚ ਅਪਣਾਏ ਜਾਣ ਦਾ ਵਾਅਦਾ ਵੀ ਅਜੇ ਤੱਕ ਕੋਈ ਸਾਰਥਕ ਸਿੱਟੇ ਨਹੀਂ ਕੱਢ ਸਕਿਆ। ਉਨ•ਾਂ ਅੱਗੇ ਕਿਹਾ ਕਿ ਇਸ ਲਈ ਸਾਰੀਆਂ ਰਾਜਨੀਤਕ ਧਿਰਾਂ ਫੌਰੀ ਤੌਰ ‘ਤੇ ਸਿਰ ਜੋੜ ਕੇ ਬੈਠਣ ਤਾਂਕਿ ਅਜਿਹੇ ਘਿਨਾਉਣੇ ਹਮਲਿਆਂ ਨੂੰ ਰੋਕਣ ਲਈ ਅਤੇ ਕਸ਼ਮੀਰ ਮਸਲੇ ਨਾਲ ਸੰਬੰਧੀ ਸਾਰੇ ਲਟਕ ਰਹੇ ਮੁੱਦਿਆਂ ਦਾ ਢੁਕਵਾਂ ਹੱਲ ਕੱਢਿਆ ਜਾ ਸਕੇ।