
ਫਿਲੌਰ- ਅੱਜ ਆਰਐੱਮਪੀਆਈ ਵੱਲੋਂ ਕੇਂਦਰੀ ਬਜਟ ਦੇ ਵਿਰੋਧ ਕਰਨ ਲਈ ਇੱਥੋਂ ਦੇ ਨੂਰਮਹਿਲ ਅੱਡੇ ਦੇ ਚੌਂਕ \’ਚ ਪੁਤਲਾ ਸਾੜਿਆ। ਪੁਤਲਾ ਸਾੜਨ ਤੋਂ ਪਹਿਲਾ ਜ਼ਿਲ੍ਹਾ ਕਮੇਟੀ ਮੈਂਬਰ ਸਰਬਜੀਤ ਗਿੱਲ ਨੇ ਦੱਸਿਆ ਕਿ ਇਹ ਬਜਟ ਗ਼ਰੀਬਾਂ ਦੇ ਵਿਰੁੱਧ ਅਤੇ ਅਮੀਰਾਂ ਦੇ ਹੱਕ \’ਚ ਭੁਗਤਣ ਵਾਲਾ ਹੈ। ਜ਼ਿਲ੍ਹਾ ਕਮੇਟੀ ਮੈਂਬਰ ਮੇਜਰ ਫਿਲੌਰ, ਜਰਨੈਲ ਫਿਲੌਰ, ਮੱਖਣ ਸੰਗਰਾਮੀ ਆਦਿ ਨੇ ਇਸ ਮੌਕੇ ਅਗਵਾਈ ਕੀਤੀ। ਪੁਤਲਾ ਸਾੜਨ ਵੇਲੇ ਔਰਤਾਂ ਅਤੇ ਮਰਦਾਂ ਨੇ ਜੰਮ ਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।