Now Reading
ਆਰਐਮਪੀਆਈ ਆਗੂਆਂ ਨੇ ਨੰਨਜ਼ ਨੂੰ ਸਮਰਥਨ ਦੇਣ ਦਾ ਵਿਸ਼ਵਾਸ਼ ਦਿਵਾਇਆ

ਆਰਐਮਪੀਆਈ ਆਗੂਆਂ ਨੇ ਨੰਨਜ਼ ਨੂੰ ਸਮਰਥਨ ਦੇਣ ਦਾ ਵਿਸ਼ਵਾਸ਼ ਦਿਵਾਇਆ

ਕੋਟੀਅਮ (ਕੇਰਲਾ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੌਮੀ ਆਗੂ ਸਰਵਸਾਥੀ ਮੰਗਤ ਰਾਮ ਪਾਸਲਾ (ਜਨਰਲ ਸਕੱਤਰ), ਹਰਕੰਵਲ ਸਿੰਘ ਤੇ ਕੇ.ਐਸ.ਹਰੀਹਰਨ (ਦੋਵੇਂ ਸਟੈਂਡਿੰਗ ਕਮੇਟੀ ਮੈਂਬਰਾਨ) ਵਲੋਂ ਕੇਰਲ ਦੇ ਕੋਟਾਇਮ ਵਿਖੇ ਇਸਾਈ ਸਾਧਵੀਆਂ (ਨੰਨਜ਼) ਨਾਲ ਮੁਲਾਕਾਤ ਕਰਕੇ ਉਨ•ਾਂ ਵਲੋਂ ਲੜੇ ਜਾ ਰਹੇ ਹੱਕੀ ਸੰਘਰਸ਼ ਨੂੰ ਹਰ ਕਿਸਮ ਦਾ ਨੈਤਿਕ ਤੇ ਭੌਤਿਕ ਸਮਰਥਨ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ। ਇਹ ਨੰਨਜ਼ ਜਿਨ•ਾਂ ਨੂੰ ਸਤਿਕਾਰ ਨਾਲ ‘ਸਿਸਟਰਜ਼’ ਵੀ ਬੁਲਾਇਆ ਜਾਂਦਾ ਹੈ, ਦੁਰਾਚਾਰ ਦੇ ਦੋਸ਼ੀ ਬਿਸ਼ਪ (ਇਸਾਈ ਪਾਦਰੀ) ਫਰੈਂਕੋ ਮੁਲੱਕਲ ਦੇ ਖਿਲਾਫ਼ ਚਲ ਰਹੇ ਮੁਕੱਦਮੇਂ ਦੀਆਂ ਮੁੱਖ ਗਵਾਹ ਹਨ ਅਤੇ ਇਨ•ਾਂ ਨੇ ਹਰ ਕਿਸਮ ਦੇ ਦਬਾਅ ਤੇ ਧਮਕੀਆਂ ਨੂੰ ਦਰਕਿਨਾਰ ਕਰਦਿਆਂ ਬਲਾਤਕਾਰ ਪੀੜਤਾ ਨੰਨ ਦਾ ਡਟਕੇ ਸਾਥ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਨਵਾਦੀ ਇਸਤਰੀ ਸਭਾ ਅਤੇ ਆਰ.ਐਮ.ਪੀ.ਆਈ. ਦੀਆਂ ਸੈਂਕੜੇ ਮਹਿਲਾ ਕਾਰਕੁੰਨਾਂ ਨੇ ਬੀਤੇ ਵਰ•ੇ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਜਲੰਧਰ ਵਿਚਲੀ ਰਿਹਾਇਸ਼ ਸਾਹਮਣੇ ਉਸਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਗਟਾਵਾ ਵੀ ਕੀਤਾ ਸੀ। ਇਸ ਰੋਸ ਪ੍ਰਦਰਸ਼ਨ ਦੀ ਵਿਆਪਕ ਚਰਚਾ ਅਤੇ ਦੇਸ਼ ਵਿਆਪੀ ਮੀਡੀਆ ਕਵਰੇਜ਼ ਦੇ ਦਬਾਅ ਹੇਠ ਹੀ ਬਿਸ਼ਪ ਦੀ ਗ੍ਰਿਫਤਾਰੀ ਤੋਂ ਟਾਲਾ ਵੱਟ ਰਹੀ ਕੇਰਲਾ ਪੁਲਸ ਨੇ ਉਸਨੂੰ ਗ੍ਰਿਫਤਾਰ ਕੀਤਾ ਸੀ।
ਸੰਘਰਸ਼ਸ਼ੀਲ ਨੰਨਜ਼ ਦੀ ਆਗੂ ਭੈਣ ਅਨੁਪਮਾਂ ਨੇ ਆਗੂਆਂ ਨੂੰ ਦੱਸਿਆ ਕਿ ਇਸ ਸੰਘਰਸ਼ ਨਾਲ ਸਬੰਧਤ ਕਈ ਨੰਨਜ਼ ਦੇ ਤਬਾਦਲੇ ਦੇਸ਼ ਵਿਚ ਦੂਰ ਦੁਰਾਡੇ ਥਾਵਾਂ ‘ਤੇ ਕਰ ਦਿੱਤੇ ਗਏ ਹਨ। ਉਨ•ਾਂ ਦੀ ਮੰਗ ਹੈ ਕਿ ਦੋਸ਼ੀ ਪਾਦਰੀ ਫਰੈਂਕੋ ਮੁਲੱਕਲ ਤੋਂ ਉਸਦਾ ਧਾਰਮਕ ਅਹੁਦਾ ਵਾਪਸ ਲਿਆ ਜਾਵੇ ਤੇ ਉਸਨੂੰ ਨਿਸ਼ਕਾਸਤ ਕੀਤਾ ਜਾਵੇ ਅਤੇ ਨੰਨਜ਼ ਦੇ ਦੂਰ ਦੁਰਾਡੇ ਕੀਤੇ ਗਏ ਤਬਾਦਲੇ ਰੱਦ ਕੀਤੇ ਜਾਣ। ਆਰ.ਐਮ.ਪੀ.ਆਈ. ਆਗੂਆਂ ਨੇ ਭੈਣ ਅਨੁਪਮਾਂ ਨੂੰ ਜਾਣਕਾਰੀ ਦਿੱਤੀ ਕਿ ਉਨ•ਾਂ ਦੀਆਂ ਵਾਜ਼ਬ ਮੰਗਾਂ ਦੇ ਸਮਰਥਨ ਵਿਚ ਪਾਰਟੀ ਵਲੋਂ ਆਉਂਦੇ ਕੌਮਾਂਤਰੀ ਮਹਿਲਾ ਦਿਵਸ, 8 ਮਾਰਚ 2019 ਨੂੰ ਜਲੰਧਰ ਵਿਖੇ  ਵਿਸ਼ਾਲ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ।
ਸਿਸਟਰ ਅਨੁਪਮਾਂ ਨੇ  ਆਗੂਆਂ ਦਾ ਅਤੀਤ ਵਿਚ ਪਾਰਟੀ ਵਲੋਂ ਦਿੱਤੇ ਗਏ ਸਹਿਯੋਗ ਅਤੇ ਭਵਿੱਖ ਦੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

Scroll To Top