ਭਿੱਖੀਵਿੰਡ, 13 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਸਭਾ ਵੱਲੋਂ ਐਸਐਚਓ ਭਿੱਖੀਵਿੰਡ ਦਾ ਅੱਜ ਕਸਬਾ ਅਮਰਕੋਟ ਵਿਖੇ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਠੇ ਹੋਏ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਏਰੀਆ ਕਮੇਟੀ ਅਮਰਕੋਟ ਦੇ ਸਕੱਤਰ ਲਾਜਰ ਲਾਖਣਾ ਨੇ ਬੋਲਦਿਆਂ ਕਿਹਾ ਕਿ ਐਸਐਚਓ ਭਿੱਖੀਵਿੰਡ ਪੁਲਿਸ ਅਫਸਰ ਦੂਜੇ ਨੰਬਰ ‘ਤੇ ਅਤੇ ਕਾਂਗਰਸੀ ਪਹਿਲੇ ਨੰਬਰ ‘ਤੇ ਹੈ, ਜਿਸ ਦੀ ਮਿਸਾਲ ਪਿੰਡ ਸਾਧਰਾ ਦੇ ਮਜ਼ਦੂਰ ਪਰਿਵਾਰ ਦੇ ਘਰ ਉਪਰ ਜਾਨਲੇਵਾ ਹਮਲਾ ਕਰਾਉਣ ਤੇ ਔਰਤਾਂ ਦੀ ਬੇਇਜ਼ਤੀ ਕਰਾਉਣ ਤੋਂ ਮਿਲਦੀ ਹੈ। ਜਿਸ ਦੇ ਵਿਰੋਧ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਐਸ ਐਚ ਓ ਭਿੱਖੀਵਿੰਡ ਦੇ ਖਿਲਾਫ ਵਿਸ਼ਾਲ ਧਰਨਾ ਲੱਗਾ ਸੀ, ਜਿਸ ‘ਚ ਪਿੰਡ ਦੇ ਹੀ ਕੁਝ ਸਰਾਰਤੀ ਅਨਸਰਾਂ ਵੱਲੋਂ ਐਸ ਐਚ ਓ ਭਿੱਖੀਵਿੰਡ ਦੇ ਕਥਿਤ ਥਾਪੜੇ ਨਾਲ ਧਰਨਾਕਾਰੀਆਂ ਨਾਲ ਗੁੰਡਾਗਰਦੀ ਕੀਤੀ ਗਈ।
ਉਕਤ ਆਗੂਆਂ ਨੇ ਐਸ ਐਸ ਪੀ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਐਸਐਚਓ ਭਿੱਖੀਵਿੰਡ ਨੂੰ ਮੁਅਤਲ ਕੀਤਾ ਜਾਵੇ ਤੇ ਭਗਵੰਤ ਸਿੰਘ ਦੇ ਘਰ ਉਪਰ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਗੁਰਬੀਰ ਭੱਟੀ ਰਾਜੋਕੇ, ਗੁਰਸਾਹਿਬ ਸਿੰਘ ਰਾਜੋਕੇ, ਨਵਦੀਪ ਸਿੰਘ ਲਾਡੀ, ਨਿਸ਼ਾਨ ਸਿੰਘ, ਮਨਦੀਪ ਸਿੰਘ ਕਲਸੀ, ਅੰਗਰੇਜ ਸਿੰਘ ਲੱਧੂ, ਬਲਵਿੰਦਰ ਸਿੰਘ ਕਲੱਜਰ ਹਾਜ਼ਰ ਸਨ।
