Now Reading
9 ਜੁਲਾਈ ਦੇਸ਼ ਵਿਆਪੀ ਦੀ ਹੜਤਾਲ ਮੌਕੇ ਰੈਲੀ ਉਪਰੰਤ ਹੋਵੇਗਾ ਰੋਸ ਪ੍ਰਦਰਸ਼ਨ

9 ਜੁਲਾਈ ਦੇਸ਼ ਵਿਆਪੀ ਦੀ ਹੜਤਾਲ ਮੌਕੇ ਰੈਲੀ ਉਪਰੰਤ ਹੋਵੇਗਾ ਰੋਸ ਪ੍ਰਦਰਸ਼ਨ


ਗੁਰਦਾਸਪੁਰ: ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮਜ਼ਦੂਰ ਵਿਰੋਧੀ, ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਫ਼ੈਸਲਿਆਂ ਖਿਲਾਫ ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਤਹਿਤ 9 ਜੁਲਾਈ 2025 ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਗੁਰਦਾਸਪੁਰ ਤੋਂ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਸੀਟੂ, ਏਕਟੂ ਅਤੇ ਸੀ ਟੀ ਯੂ ਪੰਜਾਬ ਵਲੋਂ 9 ਜੁਲਾਈ ਨੂੰ ਪੁਰਾਣਾ ਬਸ ਸਟੈਂਡ ਗੁਰਦਾਸਪੁਰ ਵਿਖੇ ਰੈਲੀ ਕਰਨ ਉਪਰੰਤ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ।
ਟਰੇਡ ਯੂਨੀਅਨਾਂ ਦਾ ਸਾਂਝਾ ਮੋਰਚਾ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਸ਼ਹੀਦ ਕਾਮਰੇਡ ਬਲਜੀਤ ਸਿੰਘ ਫਜਲਾਬਾਦ ਯਾਦਗਾਰ ਟਰਸਟ ਭਵਨ ਰੁਲੀਆ ਰਾਮ ਕਲੋਨੀ ਜੇਲ ਰੋਡ ਗੁਰਦਾਸਪੁਰ ਵਿਖੇ ਕਾਮਰੇਡ ਵਿਜੇ ਕੁਮਾਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਮੁਰਾਰੀ ਲਾਲ, ਠਾਕੁਰ ਧਿਆਨ ਸਿੰਘ, ਬਲਵਿੰਦਰ ਸਿੰਘ ਉਦੀਪੁਰ ਅਤੇ ਜਸਵੰਤ ਸਿੰਘ ਬੁੱਟਰ ਨੇ ਕਿਹਾ ਕਿ ਜਦੋਂ ਤੱਕ ਮਜ਼ਦੂਰ, ਕਿਸਾਨ, ਮੁਲਾਜ਼ਮ ਤੇ ਛੋਟੇ ਕਾਰੋਬਾਰੀ ਇਕਜੁੱਟ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਜਗਤ ਨੂੰ ਮਾਲਾਮਾਲ ਕਰਨ ਵਾਲੀਆਂ ਲੋਕ ਮਾਰੂ ਆਰਥਿਕ ਨੀਤੀਆਂ ਦਾ ਵਿਰੋਧ ਨਹੀਂ ਕਰਦੇ ਦੇਸ਼ ਅੰਦਰ ਬੇਰੋਕ ਵੱਧ ਰਹੀ ਬੇਰੁਜ਼ਗਾਰੀ-ਮਹਿੰਗਾਈ ਤੇ ਭਰਿਸ਼ਟਾਚਾਰ ਨੂੰ ਰੋਕਣਾ ਸੰਭਵ ਨਹੀਂ।
9 ਜੁਲਾਈ ਦੇਸ਼ ਵਿਆਪੀ ਹੜਤਾਲ ਦੀਆਂ ਮੁੱਖ ਮੰਗਾਂ ਮਜ਼ਦੂਰ ਪੱਖੀ ਸਾਰੇ ਕਿਰਤ ਕਾਨੂੰਨਾਂ ਨੂੰ ਬਹਾਲ ਰੱਖਿਆ ਜਾਵੇ,ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਮਿਨੀਮਮ ਵੇਜ਼ ਘੱਟੋ-ਘੱਟ 26000/- ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਦਿਹਾੜੀ 700/- ਰੁਪਏ ਨਿਸਚਿਤ ਕੀਤੀ ਜਾਵੇ, ਅੱਠ ਘੰਟੇ ਕੰਮ ਦਿਹਾੜੀ ਦਾ ਸਮਾਂ ਪਹਿਲੇ ਦੀ ਤਰਾਂ ਬਹਾਲ ਰੱਖਿਆ ਜਾਏ, ਭੱਠਿਆਂ ਸਮੇਤ ਸਾਰੇ ਉਦਯੋਗਿਕ ਕੇਂਦਰਾਂ ਅੰਦਰ ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣ, ਪੰਜਾਬ ਸਰਕਾਰ ਵੱਲੋਂ ਸਾਲ 2012 ਤੋਂ ਰੋਕੀ ਮਿਨੀਮਮ ਸੋਧ ਤਰੁੰਤ ਜਾਰੀ ਕੀਤੀ, ਓਵਰ ਟਾਈਮ ਦਾ ਦੂਣੇ ਰੇਟ ਵਿਚ ਮਿਲਣਾ ਯਕੀਨੀ ਬਣਾਇਆ ਜਾਵੇ, ਆਸ਼ਾ ਵਰਕਰ ਮਿਡ-ਡੇ-ਮੀਲ ਵਰਕਰ ਆਂਗਣਵਾੜੀ ਵਰਕਰ ਤੇ ਹੋਰ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਏ, ਪੰਜਾਬ ਦੇ ਲੇਬਰ ਵਿਭਾਗ ਅੰਦਰੋਂ ਢਿੱਲਮੱਠ ਨੀਤੀ ਨੂੰ ਦੂਰ ਕੀਤਾ ਜਾਏ, ਮਨਰੇਗਾ ਤਹਿਤ ਸਾਰਾ ਸਾਲ ਕੰਮ ਦਿੱਤਾ ਜਾਏ ਤੇ ਦਿਹਾੜੀ ਘੱਟੋ-ਘੱਟ 700 ਰੁਪਏ ਕੀਤੀ ਜਾਵੇ, ਗਰੀਬ ਲੋਕਾਂ ਨੂੰ ਮਾਈਕਰੋ ਫਨਾਂਸ ਕੰਪਨੀਆਂ ਦੇ ਚੁੰਗਲ ਤੋਂ ਬਚਾਇਆ ਜਾਵੇ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਤਰੁੰਤ ਲਾਗੂ ਕਰਾਉਣ ਲਈ ਅਵਾਜ ਬੁਲੰਦ ਕੀਤੀ ਜਾਵੇਗੀ।
ਮੀਟਿੰਗ ਵਿੱਚ ਉਪਰੋਕਤ ਤੋਂ ਆਗੂ ਸਰਵਸਾਥੀ ਸਮਸ਼ੇਰ ਸਿੰਘ ਨਵਾਂ ਪਿੰਡ, ਵਿਜੇ ਕੁਮਾਰ ਸੋਹਲ, ਸ਼ਿਵ ਕੁਮਾਰ, ਜੋਗਿੰਦਰ ਸਿੰਘ ਲੇਹਲ, ਜਗੀਰ ਸਿੰਘ ਬਟਾਲਾ, ਪ੍ਰੇਮ ਮਸੀਹ ਸੋਨਾ, ਸੁਭਾਸ਼ ਕੈਰੇ ਅਤੇ ਹੋਰ ਹਾਜ਼ਰ ਸਾਥੀਆਂ ਨੇ 9 ਜੁਲਾਈ ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।

Scroll To Top