SANGRAMI LEHAR (A Political Monthly)
ਇਨਕਲਾਬੀ ਸਿਧਾਂਤ ਦਾ ਅਲੰਬਦਾਰ ਅਤੇ ਲੋਕ ਪੱਖੀ ਰਾਜਨੀਤੀ ਦਾ ਪਹਿਰੇਦਾਰ – ‘ਸੰਗਰਾਮੀ ਲਹਿਰ’ (ਤ੍ਰੈ ਭਾਸ਼ੀ ਮਾਸਿਕ)
ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸਮਾਜਵਾਦ ਦੇ ਉਦੇਸ਼ਾਂ ਦੀ ਰਾਖੀ ਅਤੇ ਮਜਬੂਤੀ ਪ੍ਰਤੀ ਵਚਨਬੱਧ ਹੈ।
- ਇਸ ਮਕਸਦ ਲਈ ਦੇਸ਼/ਵਿਦੇਸ਼ ’ਚ ਚੱਲ ਰਹੀਆਂ ਸੰਗਰਾਮੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਦਿਆਂ ਸੰਤੁਲਿਤ ਟਿੱਪਣੀਆਂ ਕਰਦਾ ਹੈ।
- ਵਿਗਿਆਨਕ ਅਤੇ ਭਵਿੱਖਮੁੱਖੀ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਹਰ ਹੀਲਾ ਕਰਦਾ ਹੈ।
- ਲੋਕਾਈ ਦੇ ਦਰਦਾਂ ਦਾ ਸਾਹਿਤ ਭਾਵ ਕਹਾਣੀ, ਕਵਿਤਾ, ਗੀਤ, ਗਜ਼ਲਾਂ ਨੂੰ ਨਿਯਮਿਤ ਥਾਂ ਦਿੰਦਾ ਹੈ।
- ਕਿਰਤੀ ਵਰਗਾਂ ਦੇ ਸਾਰੇ ਭਾਗਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਭਾਰਦਾ ਹੈ।
- ਪਰਿਆਵਾਰਣ ਦੀ ਰਾਖੀ ਸਮੇਤ ਸਾਰੇ ਮਾਨਵਵਾਦੀ ਸਰੋਕਾਰਾਂ ’ਤੇ ਪਹਿਰਾ ਦਿੰਦਾ ਹੈ। ਨਿਵੇਕਲੀ ਗੱਲ ਹਿ ਹੈ ਕਿ ਇਸ ਦੇ ਸਮੂਹ ਪਾਠਕ ਹੀ ਇਸ ਦੇ ਹਰ ਕਿਸਮ ਦੇ ਪ੍ਰਬੰਧਾਂ ’ਚ ਬਹੁਪਰਤੀ ਯੋਗਦਾਨ ਪਾਉਂਦੇ ਹਨ।