
ਡੇਹਲੋ: ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਵੱਲੋ ਮਾਰਕੀਟ ਕਿਲ੍ਹਾ ਰਾਏਪੁਰ ਦੇ ਚੇਅਰਮੈਨ ਜਗਦੀਪ ਸਿੰਘ ਦਿਓਲ ਨਾਲ ਕਮੇਟੀ ਦੇ ਕਿਲ੍ਹਾ ਰਾਏਪੁਰ ‘ਚ ਸਥਿਤ ਦਫ਼ਤਰ ਵਿੱਚ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਦੀ ਅਗਵਾਈ ਇਲਾਕਾ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਕਰਮ ਸਿੰਘ ਗਰੇਵਾਲ ਅਤੇ ਦਫਤਰ ਸਕੱਤਰ ਨਛੱਤਰ ਸਿੰਘ ਨੇ ਕੀਤੀ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੂਬਾ ਆਗੂ ਸੁਰਜੀਤ ਸਿੰਘ ਸੀਲੋ ਨੇ ਪੰਜਾਬ ਸਰਕਾਰ ਨੂੰ ਚੇਅਰਮੈਨ ਰਾਹੀ ਭੇਜੇ ਮੰਗ ਪੱਤਰ ਵਿੱਚ ਆਖਿਆ ਕਿ ਨਵੀ ਖੇਤੀ ਮੰਡੀ ਕਰਨ ਨੀਤੀ ਨੂੰ ਰੱਦ ਕਰੇ। ਪਿਛਲੇ ਸਾਲ ਕਿਸਾਨਾਂ ਦੇ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਦੱਸ ਕੇ ਆੜ੍ਹਤੀ ਤੇ ਸੈਲਰ ਮਾਲਕਾ ਵੱਲੋ ਝੋਨੇ ਦੀ ਖਰੀਦ ‘ਚ ਲਗਾਏ ਗਏ ਕੱਟਾਂ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਲੱਗੇ ਕੱਟ ਦੇ ਪੈਸੇ ਵਾਪਸ ਦਿੱਤੇ ਜਾਣ। ਉਹਨਾਂ ਮੰਡੀਆ ਦੀ ਹਾਲਤ ਸੁਧਾਰਨ, ਜਿਣਸ ਦੀ ਤੁਲਾਈ ਕੰਪਿਊਟਰ ਕੰਡੇ ਨਾਲ ਕਰਨ, ਜੇ ਕੋਈ ਆੜ੍ਹਤੀਆਂ ਜਾਂ ਤੋਲ਼ਾ ਕਿਸਾਨ ਦੀ ਫਸਲ ਤਹਿ ਮਾਪਦੰਡ ਤੋਂ ਵੱਧ ਤੋਲਦਾ ਹੈ ਤਾਂ ਉਸ ਉੱਪਰ ਚੋਰੀ ਦਾ ਪਰਚਾ ਦਰਜ ਕੀਤਾ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ ਇਲਾਕੇ ਦੀਆਂ ਸੜਕਾਂ ਦਾ ਨਵੀਨੀ ਕਰਨ ਅਤੇ ਕਿਲ੍ਹਾ ਰਾਏਪੁਰ ਤੇ ਬਾਹਮਣ ਮਾਜਰਾ ਤੱਕ ਸੜਕ ਚੌੜੀ ਕੀਤੀ ਜਾਵੇ।
ਇਸ ਮੌਕੇ ਤੇ ਚੇਅਰਮੈਨ ਜਗਦੀਪ ਸਿੰਘ ਦਿਓਲ ਨੇ ਵਫ਼ਦ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਹੋਰਨਾ ਤੋਂ ਇਲਾਵਾ ਮਲਕੀਤ ਸਿੰਘ ਗਰੇਵਾਲ, ਪ੍ਧਾਨ ਬਲਜਿੰਦਰ ਸਿੰਘ, ਭਜਨ ਸਿੰਘ, ਮੋਹਣਜੀਤ ਸਿੰਘ ਗਰੇਵਾਲ, ਯੂਥ ਕਲੱਬ ਦੇ ਆਗੂ ਦਿਲਜੋਤ ਸਿੰਘ ਗਰੇਵਾਲ, ਪੰਚ ਸਰਬਜੀਤ ਸਿੰਘ, ਪੰਚ ਅੰਮ੍ਰਿਤਪਾਲ ਸਿੰਘ, ਪੰਚ ਗੁਰਬਿੰਦਰ ਸਿੰਘ, ਪੰਚ ਜਗਦੀਪ ਸਿੰਘ, ਪੰਚ ਮੰਗੂ ਰਾਮ, ਪੰਚ ਬੱਬੂ, ਪੰਚ ਰਛਪਾਲ ਕੌਰ, ਪੰਚ ਕਮਲਜੀਤ ਕੌਰ, ਪੰਚ ਅਮਰਜੀਤ ਕੌਰ (ਸਾਰੇ ਕਿਲ੍ਹਾ ਰਾਏਪੁਰ) ਸਰਪੰਚ ਅਮਨ ਸਿੰਘ ਸ਼ੰਕਰ, ਸਨਦੀਪ ਸਿੰਘ ਸ਼ੰਕਰ, ਹਰਜੀਤ ਸਿੰਘ, ਜਸਜੋਤ ਸਿੰਘ ਆਦਿ ਹਾਜ਼ਰ ਸਨ।