Now Reading
ਇਨਸਾਫ਼ ਨਾ ਮਿਲਿਆ ਤਾਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਕੀਤਾ ਜਾਵੇਗਾ ਮੁਜ਼ਾਹਰਾ

ਇਨਸਾਫ਼ ਨਾ ਮਿਲਿਆ ਤਾਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਕੀਤਾ ਜਾਵੇਗਾ ਮੁਜ਼ਾਹਰਾ


ਅਜਨਾਲਾ: ਇਲਾਕੇ ਵਿੱਚ ਗੁੰਡਾ ਅਨਸਰ ਤੇ ਸਮਾਜ ਵਿਰੋਧੀ ਗੁਰਗਰੇ ਦਨਦਾਨਾਉਂਦੇ ਫਿਰਦੇ ਹਨ। ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਨੱਥ ਪਾਉਣ ਦੀ ਬਜਾਏ ਕਥਿਤ ਤੌਰ ‘ਤੇ ਇਹਨਾਂ ਦੀ ਸ਼ਰੇਆਮ ਪੁਸ਼ਤ ਪਨਾਹੀ ਕਰਦੀ ਹੈ। ਇਲਾਕੇ ਵਿੱਚ ਧੀਆਂ ਭੈਣਾਂ ਦੀ ਇੱਜਤ ਮਹਿਫੂਜ ਨਹੀਂ ਅਜਿਹੇ ਅਲਫਾਜ਼ ਖਚਾ ਖੱਚ ਭਰੀ ਪ੍ਰੈਸ ਕਾਨਫਰੰਸ ਵਿੱਚ ਜੇਪੀਐਮਓ (ਮਾਸ ਆਰਗਨਾਈਜੇਸ਼ਨ ਦੇ ਸਾਂਝੇ ਮੰਚ) ਦੇ ਕਨਵੀਨਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਹੇ। ਇਸ ਪ੍ਰੈਸ ਕਾਨਫਰਸ ਵਿੱਚ ਬਾਰ੍ਹਵੀਂ ਕਲਾਸ ਦੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਉਹ 29 ਮਈ 2025 ਨੂੰ ਸਵੇਰੇ ਆਪਣੇ ਪਿੰਡੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਅਜਨਾਲਾ ‘ਚ ਪੜਨ ਲਈ ਜਦੋਂ ਅਜਨਾਲਾ ਚੌਂਕ ‘ਚ ਬੱਸ ਤੋਂ ਉਤਰੀ ਤਾਂ ਕਰੀਬ 8:40 ਮਿੰਟ ਤੇ ਸਵੇਰੇ ਇੱਕ ਬਲੈਰੋ ਗੱਡੀ ਵਿੱਚ ਦੋ ਜਣੇ ਉਸਨੂੰ ਜਬਰਦਸਤੀ ਡਰਾ ਧਮਕਾ ਕੇ ਨਾਲ ਲੈ ਗਏ। ਲੜਕੀ ਨੇ ਦੱਸਿਆ ਕਿ ਉਸ ਨੂੰ ਇਹ ਡਰਾਵਾ ਦਿੱਤਾ ਗਿਆ ਕਿ ਉਹ ਨਾਲ ਨਾ ਗਈ ਤਾਂ ਤੇਰੇ ਪਾਪਾ ਨੂੰ ਮਾਰ ਦੇਣਗੇ। ਲੜਕੀ ਨੇ ਅੱਗੇ ਪ੍ਰੈਸ ਨੂੰ ਦੱਸਿਆ ਕਿ ਗੱਡੀ ਵਿੱਚ ਪਹਿਲਾਂ ਹੀ ਦੋ ਅਣਪਛਾਤੇ ਵਿਅਕਤੀ ਮੌਜੂਦ ਸਨ ਉਹ ਉਸਨੂੰ ਤਲਵੰਡੀ ਮਾਧੋ ਜ਼ਿਲ੍ਹਾ ਜਲੰਧਰ ਵਿਖੇ ਕਿਸੇ ਦੀਆਂ ਪੈਲੀਆਂ ਵਿੱਚ ਬਣੀ ਛੰਨ ‘ਚ ਲੈ ਗਏ ਉੱਥੇ ਜ਼ਬਰ ਜਿਨਾਹ ਕੀਤਾ ਅਤੇ ਜਾਨੋ ਮਾਰਨੀਆਂ ਦੀਆਂ ਧਮਕੀਆਂ ਦਿੱਤੀਆਂ।
ਲੜਕੀ ਨੇ ਅੱਗੇ ਦੱਸਿਆ ਕਿ ਉਥੇ ਉਸ ਦੇ ਪਿੰਡ ਦੇ ਕੁਝ ਵਿਅਕਤੀ ਕੰਮ ਕਰਦੇ ਸਨ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ। ਪੱਤਰਕਾਰਾਂ ਨੂੰ ਲੜਕੀ ਨੇ ਦੱਸਿਆ ਕਿ ਅਗਲੇ ਦਿਨ ਉਨ੍ਹਾਂ ਪਰਿਵਾਰ ਸਮੇਤ ਥਾਣਾ ਅਜਨਾਲਾ ਵਿੱਚ ਅਰਜੀ ਦਿੱਤੀ ਪ੍ਰੰਤੂ ਪੁਲਿਸ ਨੇ ਕੁਝ ਨਹੀਂ ਕੀਤਾ।
ਇਸ ਦੌਰਾਨ ਥਾਣੇ ਅੱਗੇ ਲੱਗੇ ਧਰਨੇ ਦੌਰਾਨ ਡਾ. ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਮੱਲੂ ਨੰਗਲ, ਗੁਰਨਾਮ ਸਿੰਘ ਉਮਰਪੁਰਾ, ਡਾ. ਗੁਰਮੇਜ ਸਿੰਘ ਤਿਮੋਵਾਲ, ਬਲਦੇਵ ਸਿੰਘ ਸੈਦਪੁਰ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਦੇਸਾ ਸਿੰਘ ਭਿੰਡੀ ਸੈਦਾਂ ਆਦਿ ਵਲੋਂ ਪੁਲੀਸ ਦੇ ਧਿਆਨ ‘ਚ ਇਹ ਸਾਰਾ ਮਾਮਲਾ ਲਿਆਂਦਾ ਤਾਂ ਪੁਲੀਸ ਨੇ ਕੇਸ ਦਰਜ ਕਰ ਲਿਆ।
ਪੀੜਤ ਲੜਕੀ ਦੇ ਪਰਿਵਾਰ ਤੇ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਮੌਜੂਦਾ ਐਸ.ਐਚ.ਓ ਅਜਨਾਲਾ ਅਤੇ ਡੀਐਸਪੀ ਅਜਨਾਲਾ ਇਹਨਾਂ ਦੋਸ਼ੀਆਂ ਨੂੰ ਬਚਾਉਣ ਲਈ ਮਨਘੜਤ ਗੱਲਾਂ ਬਣਾ ਰਹੇ ਹਨ ਜਿਹੜੀਆਂ ਸਹਿਣ ਯੋਗ ਨਹੀਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਇਹਨਾਂ ਦੋਸ਼ੀਆਂ ਨੇ ਪਹਿਲਾਂ 15 ਮਈ ਨੂੰ ਜੱਗਾ ਸਿੰਘ ਡੱਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਸਿਰ ਵਿੱਚ ਗਹਿਰੀਆਂ ਸੱਟਾਂ ਲਾਈਆਂ ਅਤੇ ਲੱਠ ਮਾਰਾਂ ਵਿਰੁੱਧ ਅਜਿਹੇ ਕਈ ਹੋਰ ਮੁਕਦਮੇ ਥਾਣਾ ਰਮਦਾਸ ਦੇ ਅਜਨਾਲਾ ਵਿਖੇ ਦਰਜ ਹਨ।
ਪ੍ਰੈਸ ਕਾਨਫਰੰਸ ਵਿੱਚ ਸਮੂਹ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਜੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਪ੍ਰੈਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੱਲੂ ਨੰਗਲ, ਗੁਰਨਾਮ ਸਿੰਘ ਉਮਰਪੁਰਾ, ਟਹਿਲ ਸਿੰਘ ਚੇਤਨਪੁਰਾ, ਪੀੜਤ ਲੜਕੀ ਦਾ ਸਾਰਾ ਪਰਿਵਾਰ, ਜੱਗਾ ਸਿੰਘ ਡੱਲਾ, ਦੇਸਾ ਸਿੰਘ ਤੇ ਚਰਨ ਸਿੰਘ ਭਿੰਡੀ ਔਲਖ਼ ਸਮੇਤ ਸਮਾਜ ਸੇਵਕ ਬੀਬੀ ਸਰਬਜੀਤ ਕੌਰ ਆਦਿ ਨੇ ਵੀ ਪੁਲਿਸ ਪ੍ਰਸ਼ਾਸਨ ਵਿਰੁੱਧ ਖੋਲ ਕੇ ਵਿਚਾਰ ਰੱਖੇ। ਆਗੂਆਂ ਨੇ ਕਿਹਾ ਕਿ ਜੇਕਰ ਪੀੜਤਾਂ ਨੂੰ ਇਨਸਾਫ ਜਲਦੀ ਨਾਲ ਮਿਲਿਆ ਤਾਂ ਅਜਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾ ਤੇ ਮੁਜਾਹਰਾ ਕੀਤਾ ਜਾਵੇਗਾ।

Scroll To Top