Now Reading
ਬਘੋਰਾ ਦੀ ਚੋਣ ’ਚ ਬਲਬੀਰ ਰਾਮ ਅਤੇ ਜਗਤਪੁਰ ਦੇ ਸਰਬਜੀਤ ਕੌਰ ਪ੍ਰਧਾਨ ਚੁਣੇ

ਬਘੋਰਾ ਦੀ ਚੋਣ ’ਚ ਬਲਬੀਰ ਰਾਮ ਅਤੇ ਜਗਤਪੁਰ ਦੇ ਸਰਬਜੀਤ ਕੌਰ ਪ੍ਰਧਾਨ ਚੁਣੇ


ਬੰਗਾ: ਮਨਰੇਗਾ ਵਰਕਰਜ਼ ਯੂਨੀਅਨ ਦੀ ਇੱਕ ਮੀਟਿੰਗ ਹੋਈ, ਜਿਸ ਨੂੰ ਜਥੇਬੰਦੀ ਦੇ ਸੂਬਾ ਕਨਵੀਨਰ ਦੀਪਕ ਠਾਕਰ ਨੇ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਹਰਪਾਲ ਸਿੰਘ ਪਾਲਾ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ 6 ਜੁਲਾਈ ਨੂੰ ਹੋ ਰਹੀ ਕਨਵੈਨਸ਼ਨ ’ਚ ਸਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ।

ਇਸ ਮੌਕੇ ਬਘੋਰਾ ਯੂਨਿਟ ਦੀ ਕੀਤੀ ਚੋਣ ’ਚ ਬਲਬੀਰ ਰਾਮ ਪ੍ਰਧਾਨ, ਰੇਖਾ ਰਾਣੀ ਸਕੱਤਰ, ਜਸਵਿੰਦਰ ਕੌਰ ਮੀਤ ਪ੍ਰਧਾਨ, ਨਰੇਸ਼ ਕੁਮਾਰ ਮੀਤ ਪ੍ਰਧਾਨ, ਕੇਵਲ ਕ੍ਰਿਸ਼ਨ ਖ਼ਾਜ਼ਾਨਚੀ ਤੋਂ ਇਲਾਵਾ ਉਦੋ ਰਾਮ, ਹਰਮੇਸ਼ ਲਾਲ, ਬੂਟਾ ਰਾਮ, ਵਰਿੰਦਰ ਕੌਰ ਕਮੇਟੀ ਮੈਂਬਰ ਚੁਣੇ ਗਏ।

ਇਸ ਮੌਕੇ ਜਗਤਪੁਰ ਯੂਨਿਟ ਦੀ ਚੋਣ ’ਚ ਸਰਬਜੀਤ ਕੌਰ ਪ੍ਰਧਾਨ, ਮਨਪ੍ਰੀਤ ਸਿੰਘ ਮਨੀ ਸਕੱਤਰ, ਮਨਜੀਤ ਸਿੰਘ ਮੀਤ ਪ੍ਰਧਾਨ, ਸੀਮਾ ਖ਼ਜ਼ਾਨਚੀ, ਤੋਂ ਇਲਾਵਾ ਜੋਗਾ ਰਾਮ, ਲੱਛਮੀ, ਸੋਹਣ ਲਾਲ ਕਮੇਟੀ ਮੈਂਬਰ ਚੁਣੇ ਗਏ।

Scroll To Top