Now Reading
11 ਜੁਲਾਈ ਨੂੰ ਮਨਰੇਗਾ ਕਾਮਿਆਂ ਦੀ ਜ਼ੋਨਲ ਕਨਵੈਨਸ਼ਨ ‘ਚ ਕੀਤਾ ਜਾਵੇਗਾ ਤਿੱਖੇ ਸੰਘਰਸ਼ਾਂ ਦਾ ਐਲਾਨ

11 ਜੁਲਾਈ ਨੂੰ ਮਨਰੇਗਾ ਕਾਮਿਆਂ ਦੀ ਜ਼ੋਨਲ ਕਨਵੈਨਸ਼ਨ ‘ਚ ਕੀਤਾ ਜਾਵੇਗਾ ਤਿੱਖੇ ਸੰਘਰਸ਼ਾਂ ਦਾ ਐਲਾਨ


ਬਠਿੰਡਾ: ‘ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਦੀ ਦੱਖਣੀ ਮਾਲਵਾ ਜ਼ੋਨ ਦੀ ਮੀਟਿੰਗ ਟੀਚਰਜ ਹੋਮ ਬਠਿੰਡਾ ਵਿਖੇ ਆਤਮਾ ਰਾਮ ਸਰਦੂਲਗੜ੍ਹ (ਮਾਨਸਾ), ਜੱਗਾ ਸਿੰਘ ਖੂਹੀਆਂ ਸਰਵਰ (ਫਾਜ਼ਿਲਕਾ), ਗੁਰਤੇਜ ਸਿੰਘ ਹਰੀ ਨੌ (ਫਰੀਦਕੋਟ), ਭੋਲਾ ਸਿੰਘ ਕਲਾਲ ਮਾਜਰਾ (ਬਰਨਾਲਾ), ਮਨਪ੍ਰੀਤ ਕੌਰ (ਬਠਿੰਡਾ) ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।
ਇਸ ਮੀਟਿੰਗ ਨੂੰ ਜੇਪੀਐਮਓ ਦੇ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ, ਸੀਟੀਯੂ ਪੰਜਾਬ ਦੇ ਸਕੱਤਰ ਲਾਲ ਚੰਦ ਸਰਦੂਲਗੜ੍ਹ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸਹਾਇਕ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ (ਐੱਸਬੀਵਾਈਐੱਫ) ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐੱਸਐੱਫ) ਦੇ ਕੋ-ਕਨਵੀਨਰ ਰਵਿੰਦਰ ਰਵੀ ਨੇ ਸੰਬੋਧਨ ਕੀਤਾ।
ਇਸ ਮੀਟਿੰਗ ਵਲੋਂ 11 ਜੁਲਾਈ ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ਮਨਰੇਗਾ ਕਿਰਤੀਆਂ ਦੀ ਜ਼ੋਨਲ ਕਨਵੈਨਸ਼ਨ ਦੀ ਕਾਮਯਾਬੀ ਲਈ ਵਿਉਂਤਬੰਦੀ ਕੀਤੀ ਗਈ ਤੇ ਜਿਲ੍ਹੇਵਾਰ ਕੋਟਿਆਂ ਦੀ ਵੰਡ ਕੀਤੀ ਗਈ।
ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ ‘ਤੇ ਆਉਣ ਵਾਲੀ 9 ਜੁਲਾਈ ਨੂੰ ਕੀਤੀ ਜਾ ਰਹੀ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪਿੰਡਾਂ-ਸ਼ਹਿਰਾਂ ਅੰਦਰ ਜਨਤਕ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਗਿਆ।
ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਜਾਰੀ ਕੀਤਾ ਗਿਆ ਕਿਰਤੀ ਮਾਰੂ ਨੋਟੀਫਿਕੇਸ਼ਨ ਰੱਦ ਕਰਵਾਉਣ 21 ਜੂਨ 2025 ਨੂੰ ਪਿੰਡ-ਪਿੰਡ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣ ਦਾ ਨਿਰਣਾ ਲਿਆ ਗਿਆ।
17 ਜੂਨ ਨੂੰ ਫਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਤੇ ਇਜ਼ਰਾਇਲ-ਅਮਰੀਕਾ ਜੰਗਬਾਜ਼ ਜੁੰਡਲੀ ਖਿਲਾਫ਼ ਬਠਿੰਡਾ, ਸਰਦੂਲਗੜ੍ਹ, ਮਹਿਲ ਕਲਾਂ, ਕੋਟਕਪੂਰਾ, ਅਬੋਹਰ ਵਿਖੇ ਰੋਡ ਸ਼ੋਅ ਕਰਨ ਦਾ ਐਲਾਨ ਕੀਤਾ ਗਿਆ।
‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਠਿੰਡਾ’ ਅਤੇ ‘ਨਰਿੰਦਰ ਦੀਪ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ’ ਵਲੋਂ 16 ਜੂਨ ਨੂੰ ਲੁਧਿਆਣਾ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ‘ਚ ਵੀ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ।
ਇਸ ਮੀਟਿੰਗ ਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਜੈ ਸਿੰਘ ਵਾਲਾ, ਬਲਕਾਰ ਸਿੰਘ ਔਲਖ, ਜਸਵੰਤ ਸਿੰਘ ਦਲਮੀਰ ਖੇੜਾ ਨੇ ਵੀ ਵਿਚਾਰ ਰੱਖੇ।

Scroll To Top