
ਜੋਧਾਂ: ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਦਾ ਜਨਮ ਦਿਨ ਸ਼ਹੀਦ ਭਗਤ ਸਿੰਘ ਨੌਜਵਾਨ ਪੰਜਾਬ ਏਰੀਆ ਜੋਧਾਂ ਵੱਲੋਂ ਸ਼ਹੀਦ ਭਗਤ ਸਿੰਘ ਬੁੱਤ ਅਸਥਾਨ ਜੋਧਾਂ-ਰਤਨ ਬਾਜ਼ਾਰ ਵਿਖੇ ਇਨਕਲਾਬੀ ਭਾਵਨਾ ਨਾਲ ਮਨਾਇਆ ਗਿਆ। ਜੱਸ ਜੋਧਾਂ, ਲਖਵਿੰਦਰ ਰਤਨ, ਗੁਰਦੀਪ ਪਮਾਲੀ, ਗੁਰਪ੍ਰੀਤ ਮਨਸੂਰਾਂ, ਹਰਦੀਪ ਮਾਣਕਵਾਲ, ਗੁਰਪ੍ਰੀਤ ਗੁੱਜਰਵਾਲ, ਜਤਿੰਦਰ ਜੋਧਾਂ ਰਤਨ ਬਾਜ਼ਾਰ, ਰਾਜਵਿੰਦਰ ਗਰੇਵਾਲ ਸਹਿਜਾਦ, ਗੁਰਿੰਦਰ ਸਿੰਘ ਧਾਲੀਵਾਲ ਢੈਪਈ, ਗੋਲੂ ਨਾਰੰਗਵਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਨੌਜਵਾਨ ਪੰਜਾਬ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਚਾਨਣਾ ਪਾਉਂਦਿਆਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਗੱਲ ਤੇ ਜ਼ੋਰ ਦਿੱਤਾ। ਐੱਨਆਰਆਈ ਡਾ. ਪ੍ਰਦੀਪ ਜੋਧਾਂ, ਜੱਸ ਜੋਧਾਂ, ਲਖਵਿੰਦਰ ਰਤਨ ਨੇ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਧਾ ਤੇ ਸਤਿਕਾਰ ਸਹਿਤ ਇਨਕਲਾਬੀ ਮੁਬਾਰਕਾਂ ਭੇਂਟ ਕੀਤੀਆਂ।
ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਜੋਧਾਂ ਕਮੇਟੀ ਦਾ ਗਠਨ ਵੀ ਕੀਤਾ ਗਿਆ।
ਇਸ ਕਮੇਟੀ ਨੇ ਸਰਬਸੰਮਤੀ ਨਾਲ ਜਸ ਜੋਧਾਂ ਨੂੰ ਪ੍ਰਧਾਨ, ਲਖਵਿੰਦਰ ਸਿੰਘ ਰਤਨ ਨੂੰ ਸਕੱਤਰ, ਨਵਦੀਪ ਸਿੰਘ ਜੋਧਾਂ ਖਜ਼ਾਨਚੀ, ਗੁਰਪ੍ਰੀਤ ਸਿੰਘ ਜੋਧਾਂ-ਰਤਨ ਬਾਜ਼ਾਰ, ਗੁਰਪ੍ਰੀਤ ਸਿੰਘ ਗੁੱਜਰਵਾਲ ਦੋਵੇ ਮੀਤ ਪ੍ਰਧਾਨ, ਗੁਰਦੀਪ ਸਿੰਘ ਪਮਾਲੀ ਜੁਆਇੰਟ ਸਕੱਤਰ, ਅਕਸ਼ੇ ਕੁਮਾਰ ਮਨਸੂਰਾਂ ਜੁਆਇੰਟ ਵਿੱਤ ਸਕੱਤਰ ਚੁਣੇ ਗਏ।
ਇਸ ਤੋਂ ਇਲਾਵਾ ਸ਼ਨੀ ਸੱਗੜ, ਗੁਰਿੰਦਰ ਭੰਗੂ, ਗੁਰਪ੍ਰੀਤ ਸਿੰਘ, ਅਵਿਨਾਸ਼ ਜੋਧਾਂ, ਸੇਖਰ, ਗੁਰਪ੍ਰੀਤ ਸਿੰਘ, ਸੁਖਦੇਵ ਰਤਨ, ਹਨੀ ਰਤਨ, ਜਤਿੰਤਰ ਜੋਧਾਂ ਰਤਨ ਬਾਜ਼ਾਰ, ਰਾਜਵਿੰਦਰ ਸਿੰਘ ਗਰੇਵਾਲ, ਜਸਪ੍ਰੀਤ ਸਿੰਘ ਮਾਨ ਜੋਧਾਂ ਰਤਨ ਬਾਜ਼ਾਰ ਸਾਰੇ ਕਮੇਟੀ ਮੈਂਬਰ ਚੁਣੇ ਗਏ।