
ਨਵਾਂ ਸ਼ਹਿਰ: ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਭਵਨ ਵਿਖੇ ਝੰਡਾ ਝੁਲਾਉਣ ਉਪਰੰਤ ਸਾਥੀ ਨਿਰੰਜਨ ਸਿੰਘ ਪਨਾਮ ਦੀ ਪ੍ਰਧਾਨਗੀ ਹੇਠ ਮਈ ਦਿਵਸ ਮਨਾਇਆ ਗਿਆ।
ਸਮਾਗਮ ਦੇ ਸ਼ੁਰੂ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਨਾਗਰਿਕਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਭਾਰਤੀ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸਕੱਤਰ ਗੁਲਜਾਰ ਗੋਰੀਆ ਨੇ ਸੰਬੋਧਨ ਕਰਦਿਆਂ ਕਿਰਤੀ ਵਰਗ ਲਈ ਮਈ ਦਿਵਸ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਅੱਜ ਦੇ ਦੌਰ ਵਿਖੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਨੂੰ ਕੁਚਲਣ ਲਈ ਕਿਰਤ ਕਾਨੂੰਨਾਂ ਦੀ ਥਾਂ ਤੇ ਚਾਰ ਕੋਡ ਬਣਾਉਣ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨਾਂ ਦੇਸ਼ ਦੇ ਕਿਰਤੀਆਂ ਨੂੰ ਧਰਮ, ਜਾਤ ਅਤੇ ਫਿਰਕੇ ਦੇ ਅਧਾਰ ਤੇ ਵੰਡਣ ਦੀਆਂ ਬੀਜੇਪੀ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਰਹਿੰਦਿਆਂ ਆਪਣੀ ਏਕਤਾ ਮਜਬੂਤ ਕਰਨ ਦਾ ਸੱਦਾ ਦਿੱਤਾ।
ਮਈ ਦਿਵਸ ਸਮਾਗਮ ਨੂੰ ਹੋਰਨਾਂ ਤੋਂ ਬਿਨਾਂ ਕੁਲਦੀਪ ਸਿੰਘ ਦੌੜਕਾ, ਨਿਰੰਜਣ ਦਾਸ ਮੇਹਲੀ, ਜਗਤਾਰ ਸਿੰਘ ਪੁੰਨੂ ਮੁਜਾਰਾ, ਹਰਪਾਲ ਸਿੰਘ ਜਗਤਪੁਰ, ਜਸਵਿੰਦਰ ਸਿੰਘ ਭੰਗਲ, ਸੁਰਿੰਦਰ ਭੱਟੀ, ਕਰਨੈਲ ਸਿੰਘ ਰਾਹੋਂ, ਜਸਵੀਰ ਸਿੰਘ ਮੋਰੋਂ ਆਦਿ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਰਤੀ ਵਰਗ ਨੂੰ ਦੇਸ਼ ਦੇ ਸੰਵਿਧਾਨ, ਜਮਹੂਰੀਅਤ ਅਤੇ ਆਪਸੀ ਭਾਈਚਾਰਕ ਏਕਤਾ ਦੀ ਰਾਖੀ ਕਰਨ ਦੇ ਨਾਲ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਸਾਂਝੇ ਸੰਘਰਸ਼ ਉਸਾਰਨ ਦਾ ਸੱਦਾ ਦਿੱਤਾ।
ਇਸ ਸਮੇਂ ਦਸੌਂਧਾ ਸਿੰਘ, ਗੁਰਮੇਲ ਚੰਦ, ਹਰੀ ਬਿਲਾਸ, ਗੁਰਦਿਆਲ ਸਿੰਘ, ਰਾਮ ਪਾਲ, ਰੇਸ਼ਮ ਲਾਲ, ਰਾਜਵੀਰ ਕੌਰ, ਅਮਰਜੀਤ ਕੌਰ, ਸੋਢੀ ਰਾਮ ਸਰਪੰਚ, ਪਰਮਜੀਤ, ਕਰਨੈਲ ਚੰਦ, ਜਗਿੰਦਰ ਪਾਲ, ਦੇਸ ਰਾਜ ਬੱਜੋਂ, ਕ੍ਰਿਸ਼ਨ ਬਾਲੀ, ਰਾਮ ਸਾਹਿਲ, ਗਰੀਬ ਦਾਸ, ਸੋਹਣ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।