Now Reading
ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਨੂੰ ਕੀਤਾ ਯਾਦ

ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਨੂੰ ਕੀਤਾ ਯਾਦ


ਗੁਰਾਇਆ: 1988 ਦੌਰਾਨ ਅੱਤਵਾਦ ਦਾ ਮੁਕਾਬਲਾ ਕਰਦੇ ਸ਼ਹੀਦ ਹੋਏ ਸਾਥੀ ਅਸ਼ਵਨੀ ਕੁਮਾਰ ਬੋਪਾਰਾਏ ਨੂੰ ਅੱਜ ਉਨ੍ਹਾ ਦੇ ਪਿੰਡ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੁੱਝ ਲੋਕ ਆਪਣੇ ਨਿੱਜੀ ਮੁਫ਼ਾਦਾਂ ਨੂੰ ਲੈ ਕੇ ਲਾਲ ਝੰਡਾ ਛੱਡ ਹੋਰ ਰੰਗ ਦੇ ਝੰਡੇ ਫੜਨ ਤੋਂ ਵੀ ਨਹੀਂ ਗੁਰੇਜ਼ ਕਰਦੇ ਪਰ ਅਸ਼ਵਨੀ ਕੁਮਾਰ ਆਰਥਿਕ ਤੌਰ ‘ਤੇ ਸਾਂਵੇ ਅਤੇ ਸਧਾਰਨ ਪਰਿਵਾਰ ‘ਚ ਜਨਮਿਆਂ ਪਰ ਲੋਕਾਂ ਲਈ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ। ਉਨ੍ਹਾ ਕਿਹਾ ਕਿ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਇਤਿਹਾਸ ਹਮੇਸ਼ਾ ਕੁਰਬਾਨੀਆਂ ਨੂੰ ਹੀ ਯਾਦ ਰੱਖਦਾ ਹੈ। ਨਿੱਜੀ ਲਾਭਾਂ ਅਤੇ ਫੋਕੀ ਸ਼ੋਹਰਤ ਨੂੰ ਅੱਗੇ ਰੱਖ ਕੇ ਚੱਲਣ ਵਾਲੇ ਲੋਕ ਵਕਤੀ ਤੌਰ ‘ਤੇ ਤਾਂ ਬੱਲੇ ਬੱਲੇ ਕਰਵਾ ਸਕਦੇ ਹੁੰਦੇ ਹਨ ਪਰ ਇਤਿਹਾਸ ‘ਚ ਸਥਾਈ ਨਹੀਂ ਰਹਿੰਦੇ।
ਮਗਰੋਂ ਪਿੰਡ ‘ਚ ਮਾਰਚ ਕਰਦੇ ਹੋਏ ਸ਼ਹੀਦੀ ਗੇਟ ‘ਤੇ ਲਾਲ ਫਰੇਰਾ ਝੁਲਾਉਣ ਉਪਰੰਤ ਸ਼ਹੀਦੀ ਗੇਟ ‘ਤੇ ਫੁੱਲ ਅਰਪਣ ਕੀਤੇ ਗਏ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਸੂਬਾ ਕਮੇਟੀ ਮੈਂਬਰ ਸ਼ਿਵ ਤਿਵਾੜੀ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਸਾਬਕਾ ਸਰਪੰਚ ਰਾਮ ਲੁਭਾਇਆ, ਪਰਮਜੀਤ ਬੋਪਾਰਾਏ, ਕੁਲਦੀਪ ਵਾਲੀਆ, ਬਲਵਿੰਦਰ ਸਰਗੁੰਦੀ, ਮਨਜੀਤ ਸੂਰਜਾ, ਮੱਖਣ ਸੰਗਰਾਮੀ, ਰਾਮ ਨਾਥ ਦੁਸਾਂਝ, ਬਲਵਿੰਦਰ ਸਿੰਘ ਦੁਸਾਂਝ, ਮਾ. ਮਲਕੀਤ ਸਿੰਘ, ਨੰਬਰਦਾਰ ਜਗੀਰ ਸਿੰਘ, ਬੇਅੰਤ ਔਜਲਾ, ਨੰਬਰਦਾਰ ਬਲਜਿੰਦਰ ਬੱਬੀ, ਅਮਰੀਕ ਰੱਤੂ, ਪਿੰਦਰ ਸੂਰਜਾ, ਬਲਜੀਤ ਪੀਤੂ, ਸੁਰਜੀਤ ਬਿਲਗਾ ਆਦਿ ਹਾਜ਼ਰ ਸਨ।

Scroll To Top