
ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਅੱਜ ਸਾਰੇ ਦੇਸ਼ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ। ਏਸੇ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਨੇ ਪਿੰਡ ਪਿੰਡ ਕਸਬੇ ਕਸਬੇ ਤੇ ਅਤੇ ਤਹਿਸੀਲ ਜਿਲਾ ਹੈੱਡਕਵਾਟਰਾਂ ‘ਤੇ ਮੋਦੀ ਤੇ ਟਰੰਪ ਦੇ ਪੁਤਲੇ ਸਾੜੇ। ਗੁਰੂ ਨਾਨਕ ਪਾਰਕ ਇਕੱਤਰ ਹੋ ਕੇ ਚੌਂਕ ਵਿੱਚ ਪੁਤਲੇ ਸਾੜੇ ਗਏ। ਇਸ ਦੀ ਅਗਵਾਈ ਸਾਂਝੇ ਤੌਰ ‘ਤੇ ਸੁਖਦੇਵ ਸਿੰਘ ਭਾਗੋਕਾਵਾਂ, ਸਤਬੀਰ ਸਿੰਘ ਸੁਲਤਾਨੀ, ਰਘਬੀਰ ਸਿੰਘ ਚਾਹਲ, ਗੁਰਮੀਤ ਸਿੰਘ ਮਗਰਾਲਾ ਅਤੇ ਡਾਕਟਰ ਬਲਬੀਰ ਸਿੰਘ ਪੀਰਾਂਬਾਗ ਨੇ ਕੀਤੀ।
ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਟਰੰਪ ਅਮਰੀਕਾ ਦੇ ਗਰਕ ਚੁੱਕੇ ਆਰਥਿਕ ਵਰਤਾਰੇ ਨੂੰ ਸੁਧਾਰਨ ਲਈ ਹੱਥ ਪੱਲਾ ਮਾਰ ਰਿਹਾ ਹੈ। ਸਾਮਰਾਜ ਦਾ ਸੰਕਟ ਬਹੁਤ ਗਹਿਰਾ ਗਿਆ ਹੈ। ਉਹ ਸਾਰੀਆਂ ਮਾਨਵੀ ਕਦਰਾਂ ਕੀਮਤਾਂ ਤਬਾਹ ਕਰਕੇ ਸਿਰਫ ਆਪਣੇ ਦੇਸ਼ ਦੇ ਅਮੀਰਾਂ ਬਾਰੇ ਹੀ ਸੋਚਣ ਲੱਗਾ ਹੈ। ਸਾਰੇ ਦੇਸ਼ਾਂ ਦੇ ਸਮਾਨ ਤੇ ਟੈਰਫ ਵਧਾ ਕੇ ਜਿੱਥੇ ਉਹਨਾਂ ਦੇਸ਼ਾਂ ਨੂੰ ਬਰਬਾਦ ਕਰੇਗਾ ਉਥੇ ਆਪਣੇ ਦੇਸ਼ ਦੇ ਲੋਕਾਂ ਨੂੰ ਮਹਿੰਗੇ ਭਾਅ ਵਸਤਾਂ ਖਰੀਦਣ ਲਈ ਵੀ ਮਜਬੂਰ ਕਰੇਗਾ ਜੋ ਕਿਸੇ ਤਰ੍ਹਾਂ ਵੀ ਅਮਰੀਕਾ ਦੇ ਲੋਕਾਂ ਨੂੰ ਗਵਾਰਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਹ ਪਸਾਰਵਾਦੀ ਨੀਤੀਆਂ ਦੇ ਤਹਿਤ ਫਿਰ ਤੋਂ ਗਰੀਬ ਮੁਲਕਾਂ ਨੂੰ ਆਪਣੀ ਬਸਤੀ ਬਣਾਉਣਾ ਚਾਹੁੰਦਾ ਹੈ। ਉਹ ਗਾਜ਼ਾ ਨੂੰ ਤਬਾਹ ਕਰਕੇ ਉਸ ਦੀ ਪੁਨਰ ਉਸਾਰੀ ਦੇ ਨਾਂ ਥੱਲੇ ਫਲਸਤੀਨੀਆ ਨੂੰ ਉਥੋਂ ਉਜਾੜ ਕੇ ਆਪਣੀ ਪੱਕੀ ਬਸਤੀ ਬਣਾਉਣਾ ਲੋਚਦਾ ਹੈ। ਇਸੇ ਤਰ੍ਹਾਂ ਹੀ ਉਹ ਰੂਸ ਯੂਕਰੇਨ ਯੁੱਧ ਤਹਿਤ ਯੂਕਰੇਨ ਦੇ ਸਾਰੇ ਖਣਜ ਪਦਾਰਥਾਂ ਨੂੰ ਹੜੱਪਣ ਦੀ ਨੀਤੀ ਤੇ ਚੱਲ ਰਿਹਾ ਹੈ। ਰੂਸ ਉਪਰ ਵੀ ਆਪਣੀ ਮਰਜੀ ਠੋਸ ਰਿਹਾ ਹੈ। ਇਸ ਦੇ ਨਾਲ ਹੀ ਉਹ ਇਰਾਨ ਨੂੰ ਜਬਰੀ ਸੰਧੀ ਕਰਨ ਲਈ ਮਜਬੂਰ ਕਰ ਰਿਹਾ ਹੈ ਵਰਨਾ ਉਸ ਨੂੰ ਯੁੱਧ ਵਿੱਚ ਘਸੀਟ ਕੇ ਬੰਬਾਰੀ ਕਰਨ ਦੀ ਧਮਕੀ ਦੇ ਰਿਹਾ ਹੈ। ਉਸ ਨੇ ਸਾਰੇ ਸੰਸਾਰ ਨੂੰ ਵਖਤ ਪਾ ਦਿੱਤਾ ਹੈ ਹੈ ਅਤੇ ਇੱਕ ਵੱਡਾ ਸੰਕਟ ਖੜਾ ਕਰ ਦਿੱਤਾ ਹੈ। ਜਿਸ ਦੇ ਤਹਿਤ ਭਾਰਤ ਦੀ ਕਿਸਾਨੀ ਅਤੇ ਛੋਟੇ ਉਦਯੋਗਾਂ ਤੇ ਬਹੁਤ ਬੁਰਾ ਅਸਰ ਪਵੇਗਾ ।ਇਸੇ ਨਾਲ ਹੀ ਮੋਦੀ ਕਿਸੇ ਕਾਰਪੋਰੇਟੀ ਨੀਤੀਆਂ ਨੂੰ ਉਤਸਾਹਦ ਕਰ ਰਿਹਾ ਹੈ ਉੱਥੇ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਪੈਰਾਂ ਹੇਠ ਦਬਾ ਕੇ ਰੱਖਣਾ ਲੋਚਦਾ ਹੈ। ਇਸੇ ਕਰਕੇ ਹੀ ਉਸਨੇ ਵਕਫ ਸਧਾਰ ਬਿੱਲ ਪਾਸ ਕੀਤਾ ਹੈ ਜਿਸ ਦੇ ਤਹਿਤ ਵਾਕਫ ਜ਼ਮੀਨ ਨੂੰ ਹੜਪਣਾ ਉਸਦਾ ਮੰਤਵ ਘਟ ਹੈ ਪਰ ਨਾਲ ਹੀ ਮੁਸਲਮਾਨਾਂ ਨੂੰ ਦਬਾ ਕੇ ਰੱਖਣਾ ਅਤੇ ਇਹ ਦੱਸਣਾ ਕਿ ਜੇ ਭਾਰਤ ਵਿੱਚ ਰਹਿਣਾ ਹੈ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੀ ਪੈਰ ਦੀ ਜੁੱਤੀ ਥੱਲੇ ਰਹਿਣਾ ਹੋਵੇਗਾ। ਪੰਜਾਬ ਪ੍ਰਤੀ ਉਸਦੀ ਨੀਤੀ ਬਹੁਤ ਹੀ ਖਤਰਨਾਕ ਹੈ ਅਤੇ ਸਮੁੱਚੀ ਕਿਸਾਨੀ ਨੂੰ ਉਹ ਕੰਗਾਲ ਕਰਕੇ ਜ਼ਮੀਨ ਤੋਂ ਬਾਹਰ ਕਰਨਾ ਲੋਚਦਾ ਹੈ ਫਾਸ਼ੀ ਨੀਤੀ ਸਹਿਤ ਸੰਵਿਧਾਨ ਨੂੰ ਸਿੱਕੇ ਟੰਗਿਆ ਹੋਇਆ ਹੈ।
ਆਗੂਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਤੇ ਅਗਰ ਇਹ ਲੜਾਈ ਇਸ ਸਮੇਂ ਨਾ ਲੜੀ ਗਈ ਤਾਂ ਇਸ ਦੇ ਬਹੁਤ ਮਾੜੇ ਸਿੱਟੇ ਨਿਕਲਣਗੇ। ਆਗੂਆਂ ਪ੍ਰਣ ਕੀਤਾ ਕਿ ਕਿਸਾਨ ਮਜ਼ਦੂਰ ਵਿਦਿਆਰਥੀ ਨੌਜਵਾਨ ਸਭ ਲੋਕ ਰਲ ਕੇ ਆਪਣੀਆਂ ਮੰਗਾਂ ਲਈ ਅਤੇ ਇਸ ਵਰਤਾਰੇ ਲਈ ਸਾਂਝੀ ਜਦੋ ਜਾਦ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਉਹਨਾਂ ਤੋਂ ਇਲਾਵਾ ਪੈਨਸ਼ਨ ਯੂਨੀਅਨ ਦੇ ਆਗੂ ਐਡਮਾਸਟਰ ਆਬਨਾਸ ਸਿੰਘ, ਥੁੜਾ ਸਿੰਘ, ਕਪੂਰ ਸਿੰਘ ਘੁੰਮਣ, ਮਲਕੀਤ ਸਿੰਘ ਬੁੱਢਾਕੋਟ, ਕੁਲਜੀਤ ਸਿੰਘ ਸਿੱਧਵਾਂ ਜਮੀਤਾ ਕੁਲਜੀਤ ਸਿੰਘ ਰੰਧਾਵਾ, ਬਲਬੀਰ ਸਿੰਘ ਉਚਧਕਾਲਾ, ਬਲਪ੍ਰੀਤ ਸਿੰਘ ਪ੍ਰਿੰਸ ਘਰਾਲਾ ਆਦਿ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ।