Now Reading
ਕਿਰਤੀ ਜਮਾਤ ਅਤੇ ਪੰਜਾਬ ਦੇ ਹੱਕਾਂ ਹਿੱਤਾ ਦੇ ਸੰਘਰਸ਼ ਲਈ ਖੱਬੀਆਂ ਧਿਰਾਂ ਦੇ ਏਕੇ ਦੀ ਲੋੜ: ਪਾਸਲਾ

ਕਿਰਤੀ ਜਮਾਤ ਅਤੇ ਪੰਜਾਬ ਦੇ ਹੱਕਾਂ ਹਿੱਤਾ ਦੇ ਸੰਘਰਸ਼ ਲਈ ਖੱਬੀਆਂ ਧਿਰਾਂ ਦੇ ਏਕੇ ਦੀ ਲੋੜ: ਪਾਸਲਾ


ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਕਸਬਾ ਫਤਿਆਬਾਦ ਵਿੱਖੇ ਭਰਵੀ ਰਾਜਨੀਤਕ ਕਾਨਫਰੰਸ ਕੀਤੀ ਗਈ ਇਸ ਦੀ ਪਰਧਾਨਗੀ ਤਹਿਸੀਲ ਪਰਧਾਨ ਮਨਜੀਤ ਸਿੰਘ ਬੱਗੂ, ਸੁਖਵੰਤ ਸਿੰਘ ਦੋਧੀ ਛਾਪੜੀ ਸਹਿਬ, ਗੁਰਸਾਹਬ ਸਿੰਘ ਚੱਕ ਮਾਹਿਰ,ਜਗੀਰ ਸਿੰਘ, ਚੰਦ ਸਿੰਘ, ਤਰਸੇਮ ਸਿੰਘ, ਬੀਬੀ ਰਾਣੋ ਆਦਿ ਆਗੂਆਂ ਨੇ ਕੀਤੀ ਕਾਨਫਰੰਸ ਨੂੰ ਸਬੋਧਨ ਕਰਦਿਆਂ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕੇ ਦੇਸ ਭਰ ਵਿੱਚ ਮਜਦੂਰਾਂ ਕਿਸਾਨਾਂ, ਮੁਲਾਜਮਾਂ, ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੇ ਹਿੱਤਾਂ ਦੀ ਅਣਦੇਖੀ ਕਰਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਦੇਸ਼ ਦਾ ਖਜਾਨਾਂ, ਕੁਦਰਤੀ ਸਰੋਤ, ਖਣਿਜ਼ ਅਤੇ ਜਨਤਕ ਖੇਤਰ ਦੇ ਅਦਾਰੇ ਸਭ ਕੁਝ ਕਾਰਪੋਰੇਟ ਹਵਾਲੇ ਕੀਤਾ ਜਾ ਰਿਹਾ ਹੈ। ਆਮ ਲੋਕਾਂ ਪੱਲੇ ਮਹਿਗਾਈ, ਨੌਜਵਾਨਾਂ ਪੱਲੇ ਬੇਰੁਜਗਾਰੀ ਅਤੇ ਮਜ਼ਦੂਰਾਂ ਕਿਸਾਨਾਂ ਨੂੰ ਪੱਲੇ ਡਾਂਗਾ ਅਤੇ ਅਥਰੂ ਗੈਸ ਦੇ ਗੋਲੇ ਪੈ ਰਹੇ ਹਨ। ਉਹਨਾਂ ਕਿਹਾ ਕੇ ਕੇਂਦਰ ਦੀ ਸਰਕਾਰ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾ ਰਹੀ ਹੈ। ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਸਾਜਿਸਾਂ ਕਰ ਰਹੀ ਹੈ। ਸਾਥੀ ਪਾਸਲਾ ਨੇ ਕਿਹਾ ਮੋਦੀ ਸਰਕਾਰ ਦੇਸ ਦੇ ਜਮਹੂਰੀ ਢਾਚੇ ਨੂੰ ਤੋੜ ਕੇ ਦੇਸ ਦੇ ਲੋਕਾਂ ਤੇ ਜਾਤੀਵਾਦੀ ਮੰਨੂੰਵਾਦੀ ਵਿਵਸਥਾ ਠੋਸਣਾ ਚਹੁੰਦੀ ਹੈ ਦੇਸ ਦੇ ਫੈਡਰਲ ਢਾਚੇ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ। ਉਹਨਾਂ ਨੇ ਖੱਬੀਆਂ ਅਤੇ ਜਮਹੂਰੀ ਤਾਕਤਾਂ ਨੂੰ ਇਕੱਠਿਆਂ ਹੋ ਕੇ ਮਜਦੂਰ ਜਮਾਤ ਅਤੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਦਾ ਸੱਦਾ ਦਿੱਤਾ।
ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਰਵਾਇਤੀ ਪਾਰਟੀਆਂ ਖਿਲਾਫ ਭਾਵਨਾਵਾਂ ਨੂੰ ਵਰਤ ਕੇ ਸਰਕਾਰ ਤਾਂ ਬਣਾ ਲਈ ਪ੍ਰੰਤੂ ਉਹਨਾਂ ਦੀਆ ਆਸਾਂ ਤੇ ਪੂਰੀ ਨਹੀ ਉਤਰੀ ਸਗੋਂ ਰਵਾਇਤੀ ਪਾਰਟੀਆਂ ਦੇ ਨਕਸ਼ੇ ਕਦਮਾਂ ‘ਤੇ ਚੱਲ ਕੇ ਨਸ਼ਾ ਮਾਫੀਆ, ਰੇਤ ਬੱਜਰੀ ਮਾਫੀਆ, ਜ਼ਮੀਨਾਂ ਤੇ ਕਬਜੇ ਵਰਗੇ ਸਾਰੇ ਗੁਨਾਹ ਕੀਤੇ ਜਾ ਰਹੇ ਹਨ। ਸਾਥੀ ਜਾਮਾਰਾਏ ਨੇ ਕਿਹਾ ਕੇ ਪੰਜਾਬ ਦੇ ਸਿਰ ਕਰਜੇ ਦੀ ਪੰਡ ਭਾਰੀ ਹੋ ਰਹੀ ਹੈ ਅਤੇ ਪੰਜਾਬ ਦੇ ਖਜਾਨੇ ਨੂੰ ਬੜੀ ਬੇਕਿਰਕੀ ਨਾਲ ਆਪਣੀ ਮਸਹੂਰੀ ਲਈ ਇਸਤਿਹਾਰਾਂ ਰਾਹੀ ਲੁਟਾਇਆ ਜਾ ਰਿਹਾ ਹੈ। ਉਹਨਾਂ ਅਖੌਤੀ ਬਦਲ ਦੀ ਥਾਂ ਅਸਲੀ ਲੋਕ ਪੱਖੀ ਨੀਤੀਗਤ ਰਾਜਨੀਤਕ ਬਦਲ ਉਸਾਰਨ ਦਾ ਸੱਦਾ ਦਿੱਤਾ। ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਕਿਹਾ ਪਾਰਟੀ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਹਿੱਤਾਂ ਲਈ ਫਰਵਰੀ ਵਿੱਚ ਚੰਡੀਗੜ੍ਹ ਵਿੱਖੇ ਕੀਤੀ ਜਾਣ ਵਾਲੀ ਰੈਲੀ ਵਿੱਚ ਹੁੰਮ ਹੁਮਾਕੇ ਪਹੁੰਚਣ ਦਾ ਸੱਦਾ ਦਿੱਤਾ ਕਾਨਫਰੰਸ ਨੂੰ ਹੋਰਨਾਂ ਤੋ ਇਲਾਵਾ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਬਰ ਰੇਸ਼ਮ ਸਿੰਘ ਫੇਲੋਕੇ, ਦਾਰਾ ਸਿੰਘ ਮੁੰਡਾ ਪਿੰਡ, ਕੁਲਵਿੰਦਰ ਕੌਰ ਖਡੂਰ ਸਹਿਬ, ਨਛੱਤਰ ਸਿੰਘ, ਇੰਦਰ ਸਿੰਘ ਤੁੜ, ਮਾ ਸਰਬਜੀਤ ਸਿੰਘ ਭਰੋਵਾਲ, ਸਰਵਣ ਸਿੰਘ, ਗੁਰਸਰਨ ਸਿੰਘ ਜਾਮਾਰਾਏ, ਸੁਖਵਿੰਦਰ ਸਿੰਘ ਰਾਜੂ ਕੋਟ ਆਦਿ ਨੇ ਸੰਬੋਧਨ ਕੀਤਾ।

Scroll To Top