Now Reading
ਮੋਟਰਾਂ ਦੇ ਟ੍ਰਾਸਫਾਰਮਰ, ਤਾਰਾਂ, ਸਟਾਰਟ ਚੋਰੀ ਦੀਆਂ ਵਾਰਦਾਤਾਂ ਵਿਰੁੱਧ ਕਿਸਾਨਾਂ ਦਾ ਵਫ਼ਦ ਮਿਲਿਆ ਪੁਲਿਸ ਅਧਿਕਾਰੀਆਂ ਨੂੰ

ਮੋਟਰਾਂ ਦੇ ਟ੍ਰਾਸਫਾਰਮਰ, ਤਾਰਾਂ, ਸਟਾਰਟ ਚੋਰੀ ਦੀਆਂ ਵਾਰਦਾਤਾਂ ਵਿਰੁੱਧ ਕਿਸਾਨਾਂ ਦਾ ਵਫ਼ਦ ਮਿਲਿਆ ਪੁਲਿਸ ਅਧਿਕਾਰੀਆਂ ਨੂੰ

ਡੇਹਲੋ: ਕਿਸਾਨਾਂ ਦਾ ਇੱਕ ਵਫ਼ਦ ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ, ਥਾਣਾ ਡੇਹਲੋ ਦੇ ਡਿਊਟੀ ਅਫਸਰ ਗਮਦੂਰ ਸਿੰਘ ਨੂੰ ਮਿਲਿਆ। ਆਗੂਆਂ ਨੇ ਦੱਸਿਆ ਕਿ ਕਿਲ੍ਹਾ ਰਾਏਪੁਰ ਵਿੱਚ ਪਿਛਲੇ ਦਿਨੀ ਖੇਤਾਂ ਦੀਆਂ ਦੋ ਦਰਜਨ ਮੋਟਰਾਂ ਦੇ ਟ੍ਰਾਸਫਾਰਮਰ, ਤਾਰਾਂ, ਸਟਾਰਟਰ ਤੇ ਹੋਰ ਖੇਤੀ ਬਾੜੀ ਨਾਲ ਸਬੰਧਿਤ ਸੰਦ ਚੋਰੀ ਹੋ ਗਏ ਹਨ। ਜਿਸ ਵਿੱਚ ਪਰਮਿੰਦਰ ਸਿੰਘ ਤੇ ਅਵਤਾਰ ਸਿੰਘ ਦੀਆਂ ਮੋਟਰਾਂ ਸਮੇਤ ਕਈ ਹੋਰ ਬੰਦਿਆਂ ਦੀ ਮੋਟਰਾਂ ਉੱਪਰ ਸਮਾਨ ਚੋਰੀ ਕੀਤਾ ਗਿਆ ਹੈ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਇਲਾਕੇ ਵਿੱਚ ਨਸ਼ੇ ਕਰਨ, ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਮਾੜੇ ਅਨਸਰਾਂ ਨੂੰ ਰੋਕਣ ਲਈ ਪੁਲਿਸ ਵਿਸ਼ੇਸ਼ ਮੁਹਿੰਮ ਚਲਾ ਕੇ ਉਹਨਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਆਖਿਆ ਕਿ ਪਹਿਲਾਂ ਹੀ ਖੇਤੀ ਦੇ ਧੰਦੇ ਵਿੱਚ ਘਾਟਾ ਖਾ ਰਹੇ ਕਿਸਾਨਾਂ ਉੱਪਰ ਉਹਨਾਂ ਦਾ ਸਮਾਨ ਚੋਰੀ ਹੋਣ ਨਾਲ ਹੋਰ ਬੋਝ ਪਵੇਗਾ।
ਇਸ ਮੌਕੇ ਡਿਊਟੀ ਅਫਸਰ ਗਮਦੂਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਣ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

Scroll To Top