
ਮਹਿਤਪੁਰ: ਅੱਜ ਇਥੇ ਸ਼ਹੀਦ ਸਰਪੰਚ ਮਹਿੰਦਰ ਸਿੰਘ ਬੂਟੇ ਦੀਆਂ ਛੰਨਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਲਾਕੇ ਦੀਆਂ ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਸ਼ਹੀਦ ਮਹਿੰਦਰ ਸਿੰਘ ਸਰਪੰਚ ਦੇ ਕਾਤਲਾਂ ਅਤੇ ਸਾਜਿਸ਼ਕਰਤਾਵਾਂ ਸਮੇਤ ਐੱਸ ਐੱਚ ਓ ਮਹਿਤਪੁਰ ਤੇ ਮੁਨਸ਼ੀ ਸੁਖਵੀਰ ਸਿੰਘ ਨੂੰ ਵੀ ਫੌਰੀ ਤੌਰ ‘ਤੇ ਡਿਸਮਿਸ ਵੀ ਕੀਤਾ ਜਾਵੇ। ਅੱਜ ਦੇ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕਿਹਾ ਕਿ ਸ਼ਹੀਦ ਸਰਪੰਚ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਨੂੰ ਜਿਹੜੀ ਵੀ ਕੁਰਬਾਨੀ ਕਰਨੀ ਪਈ, ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਨਾਹਰ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੀ ਸਰਕਾਰ ਦੀ ਪੁਲਸ ਨੇ ਹੀ ਹਵਾ ਕੱਢਕੇ ਰੱਖ ਦਿੱਤੀ ਹੈ, ਜਿਸ ਦੀ ਜਿੰਦਾ ਜਾਗਦੀ ਮਿਸਾਲ ਇਹ ਹੈ ਕਿ ਜੋ ਸ਼ਹੀਦ ਸਰਪੰਚ ਮਹਿੰਦਰ ਸਿੰਘ ਹੋਰਾਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਆਪਣੇ ਪਿੰਡ ਤੇ ਇਲਾਕੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤੇ ਆਪਣੇ ਇਲਾਕੇ ਦੀ ਜਵਾਨੀ ਨੂੰ ਮੌਤ ਦੇ ਮੂੰਹ ‘ਚੋਂ ਬਚਾਉਣ ਲਈ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਸੀ। ਨਾਹਰ ਨੇ ਕਿਹਾ ਕਿ ਉਸ ਸਬੰਧੀ ਸਥਾਨਕ ਪੁਲਸ ਵਲੋਂ ਨਸ਼ਾ ਤਸਕਰਾਂ ਨੂੰ ਸਰਪੰਚ ਵਲੋਂ ਨਿਭਾਏ ਜਾ ਰਹੇ ਰੋਲ ਦੀ ਨਸ਼ਾ ਸਮੱਗਲਰਾਂ ਨੂੰ ਪਲ ਪਲ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਰਹੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਰਪੰਚ ਮਹਿੰਦਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।
ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਉਨ੍ਹਾ ਅੱਗੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚ ਸ਼ਹੀਦ ਸਰਪੰਚ ਨੇ ਬੇਝਿਜਕ ਹੋਕੇ ਹਿੱਸਾ ਲੈਂਦਿਆਂ ਆਪਣੀ ਜਾਨ ਅਹੂਤੀ ਦੇ ਦਿੱਤੀ। ਅਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਮਨੋਹਰ ਸਿੰਘ ਗਿੱਲ , ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕੈਮਵਾਲਾ, ਮੇਜਰ ਖੁਰਲਾਪੁਰ, ਰਾਮ ਸਿੰਘ ਕੈਮਵਾਲਾ, ਨਰੇਗਾ ਮਜ਼ਦੂਰ ਯੂਨੀਅਨ ਦੇ ਚਰਨਜੀਤ ਥੰਮੂਵਾਲ, ਨਿਰਮਲ ਸਿੰਘ ਮਲਸੀਆਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਮੰਡਾਲਾ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸੰਦੀਪ ਅਰੋੜਾ, ਵਾਟਰ ਸਪਲਾਈ ਵਿਭਾਗ ਦੇ ਸਾਥੀ ਜਸਬੀਰ ਸਿੰਘ ਸੀਰਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸਿਕੰਦਰ ਸਿੰਘ ਸੰਧੂ, ਸਰਬ ਭਾਰਤ ਨੌਜਵਾਨ ਸਬਾ ਦੇ ਆਗੂ ਨਵਦੀਪ ਸਿੱਧੂ ਨੇ ਵੀ ਸੰਬੋਧਨ ਕੀਤਾ।