
ਗੜਸ਼ੰਕਰ: ਅਮਰੀਕਾ ਤੇ ਇਜਰਾਈਲ ਧਾੜਵੀਆਂ ਵਲੋਂ ਇਰਾਨ ‘ਤੇ ਕੀਤੇ ਜਬਰੀ ਹਮਲੇ ਅਤੇ ਨਿਰਦੋਸ਼ ਲੋਕਾਂ ਦੇ ਕਤਲੇਆਮ ਦੇ ਖਿਲਾਫ ਗੜ੍ਹਸ਼ੰਕਰ ਦੀਆਂ ਜਮਹੂਰੀ,ਅਮਨ ਪਸੰਦ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਗਾਂਧੀ ਪਾਰਕ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਭਰਪੂਰ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੀਆਂ ਆਗੂਆਂ ਨੇ ਕੀਤੀ।
ਇਸ ਸਮੇਂ ਰੋਸ ਰੈਲੀ ਨੂੰ ਵੱਖ-ਵੱਖ ਬੁਲਾਰਿਆਂ ਮੁਕੇਸ਼ ਕੁਮਾਰ, ਦਰਸ਼ਨ ਸਿੰਘ ਮੱਟੂ, ਕੁਲਭੂਸ਼ਣ ਮਹਿੰਦਵਾਣੀ, ਹਰਮੇਸ਼ ਢੇਸੀ, ਗੁਰਨੇਕ ਸਿੰਘ ਭੱਜਲ, ਕੁਲਵਿੰਦਰ ਚਾਹਲ, ਦਵਿੰਦਰ ਰਾਣਾ, ਰਾਮ ਜੀ ਦਾਸ ਚੌਹਾਨ, ਬੀਬੀ ਸੁਭਾਸ਼ ਮਟੂ ਅਤੇ ਡਾਕਟਰ ਜੋਗਿੰਦਰ ਕੁੱਲੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕੀ ਇਜਰਾਈਲ ਧਾੜਵੀਆਂ ਵੱਲੋਂ ਇਰਾਨ ਤੇ ਹਮਲਾ ਕਰਕੇ ਉੱਥੇ ਦੇ ਰਾਸ਼ਟਰਪਤੀ ਨੂੰ ਪਰਿਵਾਰ ਸਮੇਤ ਕਤਲ ਕਰਨ ਅਤੇ ਇਰਾਨ ਦੇ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਦੀ ਸਖਤ ਨਿਖੇਧੀ ਕਰਦਿਆਂ ਜੰਗ ਨੂੰ ਜਲਦੀ ਰੋਕਣ ਦਾ ਮੰਗ ਕੀਤੀ ਆਗੂਆਂ ਨੇ ਕਿਹਾ ਕਿ ਅਮਰੀਕਨ ਧਾੜਵੀ ਪੂਰੀ ਦੁਨੀਆਂ ਵਿੱਚ ਧੌਂਸ ਰਾਹੀਂ ਰਾਜ ਪਲਟੇ, ਆਰਥਿਕ ਨੀਤੀਆਂ ਰਾਹੀਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਦੇ ਖਿਲਾਫ ਦੁਨੀਆਂ ਭਰ ਦੇ ਕਿਰਤੀਆਂ ਨੂੰ ਇਕੱਤਰ ਹੋ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ।
ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਮਾ. ਹੰਸਰਾਜ,ਕੁਲਵਿੰਦਰ ਸੰਘਾ, ਕੁਲਵੰਤ ਗੋਲੇਵਾਲ, ਸੋਮਨਾਥ ਸੜ੍ਹੋਆ, ਪ੍ਰਦੀਪ ਕੁਮਾਰ, ਸਤਨਾਮ ਸਿੰਘ ਬੰਗੜ, ਪਵਨ ਕੁਮਾਰ ਗੋਇਲ, ਨਰੇਸ਼ ਕੁਮਾਰ, ਸਤਪਾਲ ਸਿੰਘ ਸਤਪਾਲ ਕਲੇਰ, ਗੁਰਨਾਮ ਸਿੰਘ, ਸ਼ਿੰਗਾਰਾ ਸਿੰਘ ਭੱਜਲ, ਜਰਨੈਲ ਸਿੰਘ, ਜਗਦੀਪ ਕੁਮਾਰ, ਬਲਵੰਤ ਰਾਮ, ਰਵਿੰਦਰ ਨੀਟਾ, ਬੀਬੀ ਪਿੰਕੀ ਰਾਣੀ, ਰਤਨ ਸਿੰਘ, ਪਰਮਜੀਤ ਚੌਹੜਾ, ਅਵਤਾਰ ਸਿੰਘ ਥਾਣਾ ਆਦਿ ਹਾਜ਼ਰ ਸਨ।