
ਸ੍ਰੀ ਮੁਕਤਸਰ ਸਾਹਿਬ: ਦਿਹਾਤੀ ਮਜ਼ਦੂਰ ਸਭਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਜਨਰਲਬਾਡੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਾਥੀ ਲਖਵੀਰ ਸਿੰਘ ਤਖਤਮੁਲਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹੇ ਵਿਚੋਂ ਦੋ ਦਰਜਨ ਤੋਂ ਵੱਧ ਸਰਗਰਮ ਸਾਥੀਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਦਰਸ਼ਨ ਨਾਹਰ ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਨੇ ਕਿਹਾ ਕਿ ਜਥੇਬੰਦੀ ਨੂੰ ਮਜਬੂਤ ਕਰਨ ਤੋਂ ਬਿੰਨਾ ਕੋਈ ਵੀ ਘੋਲ ਜਿਤਿਆ ਨਹੀਂ ਸਕਦਾ, ਇਸ ਵਾਸਤੇ ਜਥੇਬੰਦੀ ਦੀਆਂ ਪਿੰਡਾਂ ਚ ਸ਼ਖਾਵਾਂ ਦੀ ਮਜਬੂਤੀ ਬਹੁਤ ਜ਼ਰੂਰੀ ਹੈ ਤੇ ਪੂਰੇ ਮੁਕਤਸਰ ਜ਼ਿਲ੍ਹੇ ਅੰਦਰ ਘਣੇ ਪਸਾਰੇ ਦੀ ਲੋੜ ਹੈ। ਸਾਥੀ ਨਾਹਰ ਨੇ 8 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਹੜੇ ਕੀਤੀ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਰੈਲੀ ਦੀ ਕਾਮਯਾਬੀ ਲਈ ਜ਼ਿਲ੍ਹੇ ਵਿਚੋਂ ਭਾਰੀ ਗਿਣਤੀ ਵਿੱਚ ਮਿਹਨਤੀ ਮਰਦ ਔਰਤਾਂ ਨੂੰ ਸ਼ਾਮਲ ਕਰਾਉਣ ਲਈ ਅਪੀਲ ਵੀ ਕੀਤੀ। ਮੀਟਿੰਗ ਨੂੰ ਸਾਥੀ ਜਗਜੀਤ ਸਿੰਘ ਜੱਸੇਆਣਾ, ਸਾਥੀ ਹਰਜੀਤ ਸਿੰਘ ਮਦਰੱਸਾ ਨੇ ਵੀ ਸੰਬੋਧਨ ਕੀਤਾ।