Now Reading
ਸ਼ਹੀਦ ਭਗਤ ਸਿੰਘ ਨਗਰ ਦੀ ਨੌਜਵਾਨ ਸਭਾ ਦੀ ਕੀਤੀ ਚੋਣ

ਸ਼ਹੀਦ ਭਗਤ ਸਿੰਘ ਨਗਰ ਦੀ ਨੌਜਵਾਨ ਸਭਾ ਦੀ ਕੀਤੀ ਚੋਣ

ਮੁਕੰਦਪੁਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜਨਰਲ ਬਾਡੀ ਮੀਟਿੰਗ ਇਥੇ ਹੋਈ, ਜਿਸ ਵਿੱਚ ਸਭਾ ਦੇ ਸੂਬਾ ਪ੍ਰਧਾਨ ਸਾਥੀ ਮਨਜਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ ਤੋਂ ਪਰੇਰਨਾ ਲੈਂਦੇ ਹੋਏ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਅਤੇ ਸ਼ਹੀਦ ਭਗਤ ਸਿੰਘ ਤੇ ਅਧੂਰੇ ਪਏ ਕਾਰਜ ਨੂੰ ਪੂਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਤੇ ਰੁਜ਼ਗਾਰ ਸਿੱਖਿਆ, ਸਿਹਤ ਸੇਵਾਵਾਂ ਅਤੇ ਨਸ਼ਿਆਂ ਦੇ ਮਸਲਿਆ ਉਪਰ ਕੇਂਦਰ ਤੇ ਪੰਜਾਬ ਸਰਕਾਰ ਲਗਾਤਾਰ ਫ਼ੇਲ੍ਹ ਹੋਈ ਹੈ। ਕੇਂਦਰ ਦੀ ਮੋਦੀ ਸਰਕਾਰ ਦੇਸ਼ ਅੰਦਰ ਫਿਰਕੂ ਵੰਡੀਆਂ ਪਾਉਣਾ ਚਾਹੁੰਦੀ ਹੈ, ਜਿਸ ਕਾਰਨ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਉੱਪਰ ਹਮਲੇ ਵੱਧਦੇ ਜਾ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਤੇ ਮਸਲੇ ਹੱਲ ਕਰਨ ਵਿੱਚ ਅਸਫਲ ਕੋਈ ਹੈ ਇਸ ਕਰਕੇ ਆਪਣੀ ਛਵੀ ਬਚਾਉਣ ਲਈ ਨੌਜਵਾਨਾਂ ਦੇ ਝੂਠੇ ਇਨਕਾਊਂਟਰ ਕੀਤੇ ਜਾ ਰਹੇ ਹਨ। ਇਸ ਮੌਕੇ ਸਭਾ ਦੇ ਸੂਬਾਈ ਆਗੂ ਸਾਥੀ ਅਜੈ ਫਿਲੌਰ ਐਡਵੋਕੇਟ ਨੇ ਬਰਾਬਰ ਵਿਦਿਆ ਸਿਹਤ ਤੇ ਰੁਜ਼ਗਾਰ ਤੇ ਨਾਅਰੇ ਨੂੰ ਬੁਲੰਦ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਪੱਧਰੀ ਨੌਂ ਮੈਂਬਰੀ ਕਮੇਟੀ ਦੀ ਵੀ ਚੋਣ ਕੀਤੀ ਗਈ। ਸਭਾ ਦੇ 6-7 ਮਾਰਚ ਨੂੰ ਤਲਵਾੜਾ ਵਿਖੇ ਹੋ ਰਹੇ ਜਥੇਬੰਦਕ ਅਜਲਾਸ ਵਿੱਚ ਪਹੁੰਚਣ ਲਈ ਡੈਲਿਗੇਟ ਸਾਥੀਆਂ ਦੀ ਵੰਡ ਵੀ ਕੀਤੀ ਗਈ ਅਤੇ 15 ਮਾਰਚ ਨੂੰ ਜ਼ਿਲ੍ਹੇ ਅੰਦਰ ਨੌਜਵਾਨਾਂ ਦਾ ਵਿਸ਼ਾਲ ਇਕੱਠ ਕਰਨ ਦਾ ਵੀ ਫੈਸਲਾ ਕੀਤਾ ਗਿਆ
ਇਸ ਮੌਕੇ ਕੁਲਦੀਪ ਸਿੰਘ ਬੀਕਾ, ਬੱਲੀ ਸ਼ੇਰਗਿੱਲ ਜਗਤਪੁਰ, ਰਮਨ ਸੰਧੂ ਬਘੋਰਾ, ਰਣਦੀਪ ਸਿੰਘ ਰਟੈਂਡਾ, ਚਰਨਜੀਤ ਰਾਮ ਜਗਤਪੁਰ, ਰਵਿੰਦਰ ਸੰਧੂ, ਨਿਖਲ ਮੱਲੂਪੋਤਾ, ਸੁੱਖਾ ਚੱਕਦਾਨਾ, ਸਿਮੋਨ ਮੁਕੰਦਪੁਰ, ਸੌਰਵ ਬੀਕਾ, ਪ੍ਰਿਸ ਮੁਕੰਦਪੁਰ ਦੀ ਨਵੀਂ ਚੁਣੀ ਗਈ ਕਮੇਟੀ ਚ ਚੋਣ ਕੀਤੀ ਗਈ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਹਰਪਾਲ ਜਗਤਪੁਰਾ ਵੀ ਉਚੇਚੇ ਤੌਰ ਤੇ ਹਾਜ਼ਰ ਸਨ।

Scroll To Top