Now Reading
ਸੇਰੋਂ ਖੰਡ ਮਿਲ ਚਾਲੂ ਕਰਾਉਣ ਦੀ ਮੰਗ ਨੂੰ ਲੈ ਕੇ ਜੇਲ੍ਹ ਗਏ ਸਾਥੀਆਂ ਦਾ ਕੀਤਾ ਸਨਮਾਨ

ਸੇਰੋਂ ਖੰਡ ਮਿਲ ਚਾਲੂ ਕਰਾਉਣ ਦੀ ਮੰਗ ਨੂੰ ਲੈ ਕੇ ਜੇਲ੍ਹ ਗਏ ਸਾਥੀਆਂ ਦਾ ਕੀਤਾ ਸਨਮਾਨ

ਤਰਨ ਤਾਰਨ: ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ ਨੇ ਦੱਸਿਆ ਕਿ ਕਿਸਾਨਾਂ ਦੀ ਮਿੱਲ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ, ਜਿਸ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਸਰਕਾਰ ਵਲੋਂ ਲਾਠੀਚਾਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਜੇਲ੍ਹ ‘ਚ ਗਏ ਸਾਥੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਰਿਹਾਅ ਕਰਾ ਲਿਆ ਗਿਆ। ਤੁੜ ਪਿੰਡ ਤੋਂ ਦੋ ਸਾਥੀ ਜੇਲ ਗਏ ਸਨ, ਜਿਹਨਾਂ ਚ ਸੁਲੱਖਣ ਸਿੰਘ ਤੁੜ ਤੇ ਡਾਕਟਰ ਅਮਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਦੌਰਾਨ ਜਿਹੜਾ ਵੀ ਸੰਯੁਕਤ ਕਿਸਾਨ ਮੋਰਚ ਐਕਸ਼ਨ ਲਵੇਗਾ, ਦਿਹਾਤੀ ਮਜ਼ਦੂਰ ਸਭਾ ਮੋਰਲੀਆਂ ਕਤਾਰਾਂ ਵਿੱਚ ਹੋ ਕੇ ਸੰਘਰਸ਼ ਲੜੇਗੀ।

Scroll To Top