Now Reading
ਵਿਕਰਮ ਮੰਡਿਆਲਾ ਪ੍ਰਧਾਨ ਅਤੇ ਐਡੋਵੇਕਟ ਅਜੈ ਫਿਲੌਰ ਜ਼ਿਲ੍ਹਾ ਸਕੱਤਰ ਚੁਣੇ

ਵਿਕਰਮ ਮੰਡਿਆਲਾ ਪ੍ਰਧਾਨ ਅਤੇ ਐਡੋਵੇਕਟ ਅਜੈ ਫਿਲੌਰ ਜ਼ਿਲ੍ਹਾ ਸਕੱਤਰ ਚੁਣੇ

ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ ਦਾ ਜਥੇਬੰਦਕ ਇਜਲਾਸ ਪਿੰਡ ਬੇਗਮਪੁਰਾ ਵਿਖੇ ਗੁਰਦੀਪ ਗੋਗੀ, ਮੱਖਣ ਸੰਗਰਾਮੀ, ਨਵਜੋਤ ਮਾਹੀ ਅਤੇ ਵਿਕਰਮ ਮਡਿਆਲਾ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਦੌਰਾਨ ਵਿਕਰਮ ਮਡਿਆਲਾ ਨੂੰ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਜੈ ਫਿਲੌਰ ਨੂੰ ਜ਼ਿਲ੍ਹਾ ਸਕੱਤਰ ਤੋਂ ਇਲਾਵਾ 13 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਜਥੇਬੰਦੀ ਨੂੰ ਮਜਬੂਰ ਕਰਨ ਅਤੇ ਨੌਜਵਾਨਾਂ ਦੇ ਮਸਲੇ ਉਪਰ ਸੰਘਰਸ਼ ਤੇਜ਼ ਕਰਨ ਉੱਪਰ ਜੋਰ ਦਿੱਤਾ। ਕੇਂਦਰ ਦੀ ਬੀਜੇਪੀ ਸਰਾਕਰ ਦੁਆਰਾ ਫਿਰਕਾਪ੍ਰਸਤੀ ਦੀ ਖੇਡੀ ਜਾ ਰਹੀ ਖੇਡ ਤੋਂ ਚੌਕਸ ਰਹਿਣ ਅਤੇ ਨੌਜਵਾਨਾਂ ਨੂੰ ਆਪਣਾ ਧਿਆਨ ਅਸਲ ਮੁੱਦਿਆਂ ਉੱਪਰ ਕੇਂਦਰਤ ਕਰਨ ਦੀ ਅਪੀਲ ਕਰਦਿਆਂ ਢੇਸੀ ਨੇ ਸੂਬਾ ਸਰਕਾਰ ਵਲੋ ਨੌਜਵਾਨਾਂ ਦੇ ਰੁਜ਼ਗਾਰ, ਨਸ਼ਿਆਂ, ਸਿਹਤ ਸੇਵਾਵਾਂ, ਸਿੱਖਿਆ ਆਦਿ ਮੁੱਦਿਆਂ ਉੱਪਰ ਗੰਭੀਰਤਾ ਨਾ ਦਿਖਾਉਣ ਦਾ ਦੋਸ਼ ਲਗਾਇਆ। ਇਸ ਮੌਕੇ ਭਰਾਤਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਅਤੇ ਪਰਮਜੀਤ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸੰਗੋਵਾਲ ਨੇ ਸੰਬੋਧਨ ਕਰਦਿਆਂ ਸਭਾ ਦੇ ਹਰ ਸੰਘਰਸ਼ ਵਿੱਚ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ।

ਅੰਤ ਵਿੱਚ ਸੂਬਾ ਕਮੇਟੀ ਮੈਂਬਰ ਗੁਰਦੀਪ ਗੋਗੀ ਨੇ ਆਏ ਹੋਏ ਡੈਲੀਗੇਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੱਖਣ ਸੰਗਰਾਮੀ ਤੋਂ ਇਲਾਵਾ ਜੱਸਾ ਰੁੜਕਾ, ਨਵਜੋਤ ਮਾਹੀ, ਸੁਨੀਲ ਭੈਣੀ, ਅਮਰੀਕ ਰੁੜਕਾ, ਗਗਨਦੀਪ ਸਿੰਘ ਗੱਗਾ, ਪ੍ਰਿੰਸ ਸਹੋਤਾ, ਅਮਰਜੀਤ ਢੇਰੀਆਂ, ਸਨੀ ਸ਼ਾਹਕੋਟ, ਸੋਨੂੰ ਢੇਸੀ ਕਮੇਟੀ ਮੈਂਬਰ ਚੁਣੇ ਗਏ। ਆਰੰਭ ‘ਚ ਪਿਛਲੇ ਕੰਮਾਂ ਦੀ ਰਿਪੋਰਟ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਨੇ ਪੇਸ਼ ਕੀਤੀ ਗਈ ਜਿਸ ਉੱਪਰ ਸੱਤ ਨੌਜਵਾਨਾਂ ਨੇ ਬਹਿਸ ਵਿੱਚ ਭਾਗ ਲਿਆ ਅਤੇ ਕੁਝ ਜ਼ਰੂਰੀ ਸੁਝਾਅ ਵੀ ਦਿੱਤੇ।

Scroll To Top