Now Reading
26 ਫਰਵਰੀ ਚੰਡੀਗੜ੍ਹ ਰੈਲੀ ਦੀ ਤਿਆਰੀ ਲਈ ਬਿਲਗਾ ਵਿਖੇ ਕੀਤੀ ਮੀਟਿੰਗ

26 ਫਰਵਰੀ ਚੰਡੀਗੜ੍ਹ ਰੈਲੀ ਦੀ ਤਿਆਰੀ ਲਈ ਬਿਲਗਾ ਵਿਖੇ ਕੀਤੀ ਮੀਟਿੰਗ


ਬਿਲਗਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 26 ਫਰਵਰੀ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਲਈ ਅਤੇ ਅਗਲੇ ਪ੍ਰੋਗਰਮਾਂ ਦੂ ਰੂਪ ਰੇਖਾ ਤੈਅ ਕਰਨ ਲਈ ਅੱਜ ਇਥੇ ਸਥਾਨਕ ਬਾਬਾ ਬਿਲਗਾ ਹਾਲ ਵਿੱਚ ਇੱਕ ਮੀਟਿੰਗ ਕੀਤੀ। ਜਿਸ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪੁਨਰਗਠਨ ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਬੇਇਨਸਾਫ਼ੀ ਹੁੰਦੀ ਆਈ ਹੈ। ਹੁਣ ਤੱਕ ਨਾ ਤਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕੀਤਾ ਅਤੇ ਨਾ ਹੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ ਹੈ। ਬੀਬੀਐੱਮਬੀ ਸਮੇਤ ਹੋਰ ਬਹੁਤ ਸਾਰੇ ਮਸਲੇ ਹਾਲੇ ਤੱਕ ਜਾਣ ਬੁੱਝ ਕੇ ਲਟਕਾਏ ਜਾਂਦੇ ਰਹੇ ਹਨ। ਡਾ. ਮੁਠੱਡਾ ਨੇ ਕਿਹਾ ਕਿ ਕਿਸੇ ਵੇਲੇ ਰਣਜੀਤਗੜ੍ਹ ਦੇ ਨਾਂ ‘ਤੇ ਪੰਜਾਬ ਨੂੰ ਰਾਜਧਾਨੀ ਦੇਣ ਦਾ ਲਾਰਾ ਲਗਾਇਆ ਗਿਆ ਅਤੇ ਕਦੇ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਪੰਜਾਬ ਦਾ ਮਸਲਾ ਹੱਲ ਕਰਨ ਦਾ ਲਾਰਾ ਹੀ ਸਾਬਤ ਹੋਇਆ ਹੈ। ਅਤਿਵਾਦ ਵੇਲੇ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਲਾਰਾ ਲਗਾਇਆ ਗਿਆ ਸੀ।
ਅੱਜ ਦੀ ਇਸ ਮੀਟਿੰਗ ਦੌਰਾਨ ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ ਪਾਰਟੀਆਂ ਨੇ ਹੁਣ ਤੱਕ ਵੋਟਾਂ ਲਈ ਹੀ ਪੰਜਾਬ ਦੇ ਨਾਂ ਤੇ ਰਾਜਨੀਤੀ ਕੀਤੀ ਹੈ, 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਸਜਾਵਾਂ ਨਹੀਂ ਦਿਤੀਆਂ ਜਾ ਸਕੀਆਂ। ਮੀਟਿੰਗ ਦੌਰਾਨ ਰੈਲੀ ਲਈ ਦੋ ਬੱਸਾਂ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ।
ਇਸ ਮੀਟਿੰਗ ‘ਚ ਤਹਿਸੀਲ ਦੇ ਪ੍ਰਧਾਨ ਸਰਬਜੀਤ ਸੰਗੋਵਾਲ, ਬਲਬੀਰ ਬੀਰੀ, ਕੁਲਦੀਪ ਵਾਲੀਆ, ਸੁਰਜੀਤ ਬਿਲਗਾ ਆਦਿ ਵੀ ਹਾਜ਼ਰ ਸਨ।

Scroll To Top