Now Reading
ਜੇਪੀਐੱਮਓ ਨੇ ਜ਼ਿਲ੍ਹਾ ਪੱਧਰੀ ਕੀਤੀ ਮੀਟਿੰਗ

ਜੇਪੀਐੱਮਓ ਨੇ ਜ਼ਿਲ੍ਹਾ ਪੱਧਰੀ ਕੀਤੀ ਮੀਟਿੰਗ

ਫਰੀਦਕੋਟ: ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਵੀਰਇੰਦਰ ਜੀਤ ਸਿੰਘ ਪੁਰੀ ਜ਼ਿਲ੍ਹਾ ਕਨਵੀਨਰ ਜੇਪੀਐੱਮਓ ਫਰੀਦਕੋਟ ਦੀ ਪ੍ਰਧਾਨਗੀ ਹੇਠ ਇਥੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਸਾਥੀਆਂ ਨੇ ਭਾਗ ਲਿਆ।
ਇਸ ਮੌਕੇ ਸਰਬ ਸੰਮਤੀ ਨਾਲ ਕਈ ਅਹਿਮ ਫੈਸਲੇ ਕੀਤੇ ਗਏ ਜਿਨਾਂ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਫਰੀਦਕੋਟ ਦਾ ਚੋਣ ਇਜਲਾਸ 28 ਫਰਵਰੀ ਦਿਨ ਸ਼ਨੀਵਾਰ ਨੂੰ ਫਰੀਦਕੋਟ ਵਿਖੇ ਕੀਤਾ ਜਾਵੇਗਾ ਅਤੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦਾ ਚੋਣ ਇਜਲਾਸ 14 ਮਾਰਚ ਦਿਨ ਸ਼ਨੀਵਾਰ ਨੂੰ ਕੋਟਕਪੁਰਾ ਵਿਖੇ ਕੀਤਾ ਜਾਵੇਗਾ, 26 ਫਰਵਰੀ ਨੂੰ ਚੰਡੀਗੜ੍ਹ, 1 ਮਾਰਚ ਨੂੰ ਲੁਧਿਆਣਾ, 23 ਮਾਰਚ ਨੂੰ ਦਿੱਲੀ ਜਾਣ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਬਿਜਲੀ ਸੋਧ ਬਿਲ 2025, ਬੀਜ ਸੋਧ ਬਿੱਲ 2025, ਚਾਰ ਲੇਬਰ ਕੋਟ ਰੱਦ ਕਰਾਉਣੇ, ਸੰਪੂਰਨ ਕਰਜਾ ਮੁਕਤੀ, ਅਮਰੀਕਾ ਨਾਲ ਕੀਤਾ ਕਰ ਮੁਕਤ ਸਮਝੌਤਾ ਰੱਦ ਕਰਨਾ, ਨਰੇਗਾ ਕਾਨੂੰਨ ਇਨ ਬਿਨ ਲਾਗੂ ਰੱਖਣਾ ਅਤੇ ਠੇਕਾ ਪ੍ਰਣਾਲੀ ਖਤਮ ਕਰਨਾ ਆਦਿ ਮੰਗਾਂ ਨੂੰ ਲੈ ਕੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਘਰਾਂ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਸਬੰਧੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਦੇ ਪਿੰਡ ਸੰਧਵਾਂ ਵਿਖੇ ਜੇਪੀਐਮਓ ਵਲੋਂ ਭਰਮੀ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਜਤਿੰਦਰ ਕੁਮਾਰ, ਸਿਮਰਜੀਤ ਸਿੰਘ ਬਰਾੜ, ਸੁਖਮੰਦਰ ਸਿੰਘ ਢਿੱਲਵਾਂ, ਸੂਰਤ ਸਿੰਘ ਮਾਹਲਾ, ਅਜੀਤ ਸਿੰਘ ਖਾਲਸਾ, ਜਸਮੇਲ ਸਿੰਘ ਰਾਹੀ, ਇਕਬਾਲ ਸਿੰਘ ਸੰਧੂ ਪੀਆਰਟੀਸੀ, ਗੁਰਪ੍ਰੀਤ ਸਿੰਘ ਸ਼ਾਨਾ, ਗੁਰਪ੍ਰੀਤ ਸਿੰਘ ਹੈਪੀ, ਬਲਕਾਰ ਸਿੰਘ ਔਲਖ, ਗੁਰਬਖਸ਼ ਸਿੰਘ, ਕੇਵਲ ਸਿੰਘ, ਏਕਮ ਸਿੰਘ, ਮਨਪ੍ਰੀਤ ਸਿੰਘ ਹੈਪੀ, ਕਰਮਜੀਤ ਸਿੰਘ, ਅਮੀੰ ਚੰਦ ਆਦਿ ਸਾਥੀ ਸ਼ਾਮਿਲ ਸਨ।

Scroll To Top