
ਮਾਹਿਲਪੁਰ: ਕੇਂਦਰੀ ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਵਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਬਲਾਕ ਮਾਹਿਲਪੁਰ ਵਿਖੇ ਜਨਤਕ ਜੱਥੇਬੰਦੀਆਂ ਵਲੋਂ ਮਾਹਿਲਪੁਰ ਵਿਖੇ ਰੈਲੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਪੈਨਸ਼ਨਰ ਆਗੂ ਸੋਹਣ ਸਿੰਘ ਭੂੰਨੋ, ਪਸਸਫ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਮਲਕੀਤ ਸਿੰਘ ਬਾਹੋਵਾਲ ਦੀ ਅਗਵਾਈ ਵਿੱਚ ਸਥਾਨਕ ਸਬਜ਼ੀ ਮੰਡੀ ਵਿਖੇ ਰੈਲੀ ਕਰਕੇ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਲੰਗੇਰੀ, ਅਮਰਜੀਤ ਕੁਮਾਰ ਨੰਗਲ ਖਿਲਾੜੀਆਂ, ਅਮਰਜੀਤ ਸਿੰਘ, ਤਲਵਿੰਦਰ ਸਿੰਘ ਹੀਰ ਕਿਸਾਨ ਆਗੂ, ਪਰਮਜੀਤ ਕਾਤਿਬ, ਕਮਲਜੀਤ ਖੜੌਦੀ ਚਰਨਜੀਤ ਬਾੜੀਆਂ ਕਲਾਂ, ਕਿਸਾਨ ਆਗੂ ਸ਼ੇਰ ਜੰਗ ਬਹਾਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਧਾਰਮਿਕ ਉਨਮਾਤ, ਘੱਟ ਗਿਣਤੀਆਂ ਨਾਲ ਪੱਖਪਾਤ, ਨਰੇਗਾ ਨਾਲ ਛੇੜਛਾੜ, ਅਮਰੀਕਾ ਨਾਲ ਲੋਕ ਵਿਰੋਧੀ ਟਰੇਡ ਡੀਲ, ਸੋਧਿਆ ਬੀਜ ਬਿੱਲ, ਸਿੱਖਿਆ ਨੀਤੀ ਦਾ ਭਗਵਾਂਕਰਨ, ਕਾਰਪੋਰੇਟ ਵਰਗ ਦੀ ਮਨਮਰਜੀ, ਕਿਰਤ ਕਾਨੂੰਨਾਂ ਨਾਲ ਛੇੜਛਾੜ, ਕੰਮ ਕਰਨ ਦੇ ਘੰਟੇ ਵਧਾਉਣ ਵਾਲਾ ਕਾਲਾ ਕਾਨੂੰਨ, ਬਿਜਲੀ ਸੋਧ ਬਿੱਲ ਅਤੇ ਸੰਵਿਧਾਨ ਨਾਲ ਛੇੜਛਾੜ ਕਰਕੇ ਦੇਸ਼ ਦੀ ਗੰਗਾ-ਯਮੁਨਾ ਤਹਿਜੀਬ ਨੂੰ ਭੰਗ ਕਰਕੇ ਦੇਸ਼ ਵਿਚ ਨਫਰਤ ਦਾ ਮਹੌਲ ਪੈਦਾ ਕਰ ਰਹੀ ਹੈ।
ਇਸਨੂੰ ਦੇਸ਼ ਦੇ ਅਮਨ ਪਸੰਦ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।ਉਪਰੋਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਸਮਾਨਅੰਤਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ।
ਪੁਰਾਣੀ ਪੈਨਸ਼ਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਨਿੱਜੀਕਰਨ ਬੰਦ ਕਰਨ, ਫਸਲਾਂ ਲਈ ਲਿਖਤੀ ਗਰੰਟੀ ਐੱਮ.ਐੱਸ.ਪੀ ਅਤੇ ਕਈ ਹੋਰ ਹੱਕੀ ਅਤੇ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ।ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਫੈਸਲੇ ਲੈਣ ਵਾਲੀਆਂ ਸਰਕਾਰਾਂ ਬਹੁਤਾ ਲੰਮਾ ਸਮਾਂ ਲੋਕਾਂ ਦੇ ਸੰਘਰਸ਼ ਸਾਹਮਣੇ ਟਿਕ ਨਹੀਂ ਸਕਦੀਆਂ।ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸਾਨ, ਮਜਦੂਰ, ਮੁਲਾਜ਼ਮ, ਪੈਨਸ਼ਨਰ ਅਤੇ ਆਮ ਲੋਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।
ਮੁਜ਼ਾਹਰਾਕਾਰੀਆਂ ਵਲੋਂ ਸ਼ਹਿਰ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਕੇ ਟ੍ਰੈਫਿਕ ਵੀ ਜਾਮ ਕੀਤਾ ਗਿਆ। ਇਸ ਮੌਕੇ ਦਲਵੰਤ ਸਿੰਘ ਢਕੋ, ਪਰਮਜੀਤ ਮੇਘੋਵਾਲ, ਜੇ.ਈ ਹਰਜੀਤ ਸਿੰਘ, ਮਨਜਿੰਦਰ ਸਿੰਘ ਹੱਲੂਵਾਲ, ਜਗਦੀਸ਼ ਰਾਏ ਪੋਸੀ, ਤਰਲੋਚਨ ਸਿੰਘ ਜੇ.ਈ, ਟਹਿਲ ਸਿੰਘ, ਹਰਿੰਦਰ ਸਿੰਘ, ਗਿਆਨ ਹੰਦੋਵਾਲ, ਸਿੰਦਰਪਾਲ ਜਸਵਿੰਦਰ ਸਿੰਘ, ਬਖਤਾਵਰ ਸਿੰਘ, ਹਰਵਿੰਦਰ ਸਿੰਘ, ਬਲਦੇਵ ਰਾਜ ਵਿਰਦੀ, ਬਲਵੀਰ ਸਿੰਘ, ਵਰਿੰਦਰ ਸ਼ਰਮਾ, ਗੁਰਜੀਤ ਸਿੰਘ ਟੋਨੀ, ਕਮਲਜੀਤ, ਲਹਿੰਬਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਗੁਰਨਾਮ ਚੰਦ, ਹਰਕੇਸ਼ ਕੁਮਾਰ, ਅਮਰਜੀਤ ਸਿੰਘ, ਹਰਜੀਤ ਸਿੰਘ, ਬਲਦੇਵ ਢੱਕੋੰ, ਰਾਮ ਆਸਰਾ, ਦਵਿੰਦਰ ਸਿੰਘ, ਲਾਲ ਸਿੰਘ, ਗਿਆਨ ਸਿੰਘ,ਪਰਵਿੰਦਰ ਸਿੰਘ, ਸੋਮਨਾਥ, ਓਮ ਦੱਤ, ਤਰਸੇਮ ਲਾਲ, ਰਾਮਪਾਲ,ਆਸ਼ਾ ਮੋਘੋਵਾਲ, ਅਮਰਵੀਰ ਕੌਰ, ਬਲਜਿੰਦਰ ਕੌਰ, ਸੁਰਿੰਦਰ ਕੌਰ, ਮਾਇਆ ਦੇਵੀ, ਪਰਮਜੀਤ ਕੌਰ, ਬਲਵਿੰਦਰ ਕੌਰ, ਸੰਧਿਆ, ਹਰਬੰਸ ਕੌਰ, ਸੁਰਿੰਦਰ ਕੌਰ, ਰਸ਼ਪਾਲ ਕੌਰ, ਸੁਲੇਖਾ ਰਾਣੀ, ਕੁਲਵੀਰ ਕੌਰ, ਪ੍ਰਦੀਪ ਕੌਰ, ਜਸਵੀਰ ਕੌਰ, ਆਸ਼ਾ ਰਾਣੀ ਆਦਿ ਵੱਡੀ ਗਿਣਤੀ ਵਿੱਚ ਇਨਸਾਫ ਪਸੰਦ ਲੋਕ ਹਾਜ਼ਰ ਸਨ।