Now Reading
ਦੇਸ਼ ਵਿਆਪੀ ਹੜਤਾਲ ਸਬੰਧੀ ਬਸ ਸਟੈਂਡ ਅੱਗੇ ਚੱਕਾ ਜਾਮ ਕਰਕੇ ਰੋਹ ਭਰਪੂਰ ਰੈਲੀ ਕੀਤੀ

ਦੇਸ਼ ਵਿਆਪੀ ਹੜਤਾਲ ਸਬੰਧੀ ਬਸ ਸਟੈਂਡ ਅੱਗੇ ਚੱਕਾ ਜਾਮ ਕਰਕੇ ਰੋਹ ਭਰਪੂਰ ਰੈਲੀ ਕੀਤੀ

ਹੁਸ਼ਿਆਰਪੁਰ: ਦੇਸ਼ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ, ਮੁਲਾਜ਼ਮ, ਫੈਡਰੇਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਦੀਆਂ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਦਿਆਂ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਗਏ ਸੱਦੇ ਤਹਿਤ ਹੁਸ਼ਿਆਰਪੁਰ ਵਿਖੇ ਰੋਹ ਭਰਪੂਰ ਰੈਲੀ ਕੀਤੀ ਗਈ। ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕੱਤਰ ਹੋਣ ਉਪਰੰਤ ਰੋਸ ਮਾਰਚ ਕਰਦਿਆਂ ਬਸ ਸਟੈਂਡ ਦੇ ਗੇਟ ਅੱਗੇ ਜਾਮ ਲਗਾਇਆ ਗਿਆ। ਕਾ. ਗੁਰਮੇਸ਼ ਸਿੰਘ, ਕਾ. ਗੰਗਾ ਪ੍ਰਸ਼ਾਦ, ਸਤੀਸ਼ ਰਾਣਾ, ਮਨਜੀਤ ਕੌਰ, ਹਰਨਿੰਦਰ ਕੌਰ, ਗੁਰਬਖਸ਼ ਕੌਰ, ਜਗਤਾਰ ਸਿੰਘ ਭਿੰਡਰ ਦੀ ਅਗਵਾਈ ਹੇਠ ਬਸ ਟੈਂਡ ਹੁਸ਼ਿਆਰਪੁਰ ਅੱਗੇ ਲਗਾਏ ਜਾਮ ਦੌਰਾਨ ਰੈਲੀ ਕੀਤੀ ਗਈ। ਸਟੇਜ ਦੀ ਕਾਰਵਾਈ ਚਲਾਉਂਦਿਆਂ ਸੀਟੂ ਆਗੂ ਮਹਿੰਦਰ ਕੁਮਾਰ ਬੱਡੋਂਆਣਾ ਨੇ ਅੱਜ ਦੀ ਹੋ ਰਹੀ ਦੇਸ਼ ਵਿਆਪੀ ਹੜਤਾਲ ਦਾ ਮਨੋਰਥ ਸਾਂਝਾ ਕੀਤਾ। ਪ੍ਰਧਾਨਗੀ ਮੰਡਲ ਤੋਂ ਇਲਾਵਾ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਵੇਸ਼ ਕੁਮਾਰ, ਇੰਦਰਜੀਤ ਵਿਰਦੀ, ਆਸ਼ਾ ਰਾਣੀ, ਮਨਜੀਤ ਸੈਣੀ, ਆਸਾ ਨੰਦ, ਖੁਸ਼ੀ ਰਾਮ ਧੀਮਾਨ, ਸੁਖਦੇਵ ਢਿੱਲੋਂ, ਕੁਲਵੰਤ ਸਿੰਘ ਸੈਣੀ, ਨਿਰਮਲ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਓਂਕਾਰ ਸਿੰਘ, ਸੁਖਵੀਰ ਸਿੰਘ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 2025 ਬਿਜਲੀ ਸੋਧ ਬਿੱਲ ਪਾਸ ਕਰਕੇ ਗਰੀਬ ਹੱਥੋਂ ਬਿਜਲੀ ਖੋਹਣ ਦਾ ਕੰਮ ਕੀਤਾ ਹੈ ਅਤੇ ਵਪਾਰ ਸਮਝੌਤਾ ਸੀਡ ਬਿੱਲ ਪਾਸ ਕਰਕੇ ਕਿਸਾਨ ਤੇ ਖੇਤੀ ਸੈਕਟਰ ਨੂੰ ਖਤਮ ਕਰਨ ਦੀ ਵੱਡੀ ਸਾਜ਼ਿਸ਼ ਰਚੀ ਗਈ ਹੈ, ਮਨਰੇਗਾ ਸਕਮਿ ਨੂੰ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਲਈ ਰਾਮ ਦੇ ਨਾਮ ਨਾਲ ਜੋੜ ਕੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ, ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਲਈ ਠੇਕੇਦਾਰੀ ਪ੍ਰਣਾਲੀ ਰਾਹੀਂ ਮੁਲਾਜ਼ਮਾਂ ਦੀ ਭਰਤੀ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ, ਪੰਜਾਬ ਸਰਕਾਰ ਨੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਕੇ ਮੀਟਿੰਗਾਂ ਕਰਨ ਤੋਂ ਵੀ ਭੱਜ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਪੰਜਾਬ ਨੂੰ ਫਾਹੇ ਲਾਉਣ ਲਈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਨੂੰ ਵੇਚਣ ਤੇ ਤੁਲੀ ਹੋਈ ਹੈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਅਤੇ ਵਰਕਰਾਂ ਨੂੰ ਕਿਰਤੀ ਵਰਗ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।ਰੋਸ ਪ੍ਰਦਰਸ਼ਨ ਦੇ ਅੰਤ ਵਿੱਚ ਜਨਵਾਦੀ ਇਸਤਰੀ ਆਗੂ ਨੀਲਮ ਰਾਣੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਲਗਾਤਾਰ ਸੰਘਰਸ਼ ਉਲੀਕਣ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਸਮੂਹ ਕਿਰਤੀ ਵਰਗ ਨੂੰ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਬਲਵਿੰਦਰ ਕੌਰ, ਰਕੇਸ਼ ਕੁਮਾਰ ਗੁਰਪ੍ਰੀਤ ਮਕੀਮਪੁਰ ਹਰਬੰਸ ਸਿੰਗ ਧੂਤ ਮਹਿੰਦਰ ਸਿੰਘ ਭੀਲੋਵਾਲ ਪ੍ਰੇਮ ਲਤਾ ਧੰਪਤ ਬਲਦੇਵ ਰਾਜ ਬਡੇਸਰੋਂ ਕਿਰਪਾਲ ਸਿੰਘ ਰਜਿੰਦਰ ਸਿੰਘ ਵਿਸ਼ਾਲ ਗੁਪਤਾ ਪਵਨ ਕੁਮਾਰ ਮਨਜੀਤ ਬਾਜਵਾ ਬਲਵੀਰ ਸੈਣੀ ਜਸਵੀਰ ਕੌਰ ਆਦਿ ਆਗੂ ਵੀ ਹਾਜ਼ਰ ਸਨ।

Scroll To Top