
ਪਠਾਨਕੋਟ: ਕੇਂਦਰ ਦੀ ਮੋਦੀ ਸਰਕਾਰ ਨੇ ਮਜ਼ਦੂਰ ਪੱਖੀ 29 ਕਿਰਤ ਕਾਨੂੰਨ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਪੱਖੀ ਬਣਾਏ ਚਾਰ ਲੇਬਰ ਕੋਡ ਰੱਦ ਕਰਾਉਣ ਲਈ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਪੱਕੇ ਤੌਰ ਰੱਦ ਕਰਾਉਣ, ਮਨਰੇਗਾ ਕਾਨੂੰਨ ਮੁੜ ਬਹਾਲ ਕਰਨ ਲਈ, ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਅਮਰੀਕਾ-ਭਾਰਤ ਵਪਾਰ ਸਮਝੌਤੇ ਖਿਲਾਫ 12 ਫਰਵਰੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵੱਖ ਵੱਖ ਵਿਭਾਗਾਂ ਦੇ ਪੈਨਸ਼ਨਰਾਂ, ਠੇਕੇਦਾਰੀ ਸਿਸਟਮ ਤਹਿਤ ਭਰਤੀ ਕਾਮਿਆਂ, ਆਸ਼ਾ ਤੇ ਮਿਡ-ਡੇ-ਮੀਲ ਵਰਕਰ ਬੀਬੀਆਂ, ਨਿਰਮਾਣ ਮਜਦੂਰਾਂ ਨੇ ਵੱਡੀ ਪੱਧਰ ਤੇ ਸ਼ਾਮਲ ਹੋ ਕੇ ਪਹਿਲਾਂ ਰੇਲਵੇ ਸਟੇਸ਼ਨ ਫੁਆਰਾ ਚੌਂਕ ਵਿਸ਼ਾਲ ਰੈਲੀ ਕਰਨ ਉਪਰੰਤ ਪਠਾਨਕੋਟ ਸ਼ਹਿਰ ਦੀ ਵੱਖ ਵੱਖ ਬਜਾਰਾਂ ਰੇਲਵੇ ਰੋਡ ਗਾਂਧੀ ਚੌਂਕ ਡਾਕਖਾਨਾ ਚੌਂਕ ਗਾੜੀ ਅਹਾਤਾ ਚੌਂਕ ਤੋ ਹੋ ਕੇ ਲੇਬਰ ਸ਼ੈਡ ਤੇ ਬਾਲਮੀਕ ਚੌਂਕ ਰੋਸ ਮਾਰਚ ਦੀ ਸਮਾਪਤ ਕੀਤਾ।
ਟਰੇਡ ਯੂਨੀਅਨ ਮੋਰਚੇ ਵਿੱਚ ਸ਼ਾਮਲ ਏਟਕ, ਸੀਟੂ, ਸੀ ਟੀ ਯੂ ਪੰਜਾਬ, ਇਫਟੂ, ਇੰਟਕ, ਐਸ ਕੇ ਐਮ ਵਲੋਂ ਕਾਮਰੇਡ ਇਕਬਾਲ ਸਿੰਘ, ਸੁਰਿੰਦਰ ਸਹਿਗਲ, ਮਾਸਟਰ ਸੁਭਾਸ਼ ਸ਼ਰਮਾਂ, ਜੋਗਿੰਦਰ ਪਾਲ ਪਨਿਆੜ, ਕੇਵਲ ਕਾਲੀਆ ਦੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਨੱਥਾ ਸਿੰਘ ਢਡਵਾਲ, ਬਿਕਰਮਜੀਤ ਇਕਬਾਲ ਸਿੰਘ, ਜੋਗਿੰਦਰ ਪਾਲ, ਬਲਵੰਤ ਸਿੰਘ ਘੋਹ, ਕੇਵਲ ਸਿੰਘ ਕੰਗ, ਗਿਆਨ ਚੰਦ ਆਈ ਐਸ ਗੁਲਾਟੀ, ਬੀਬੀ ਸੰਤੋਸ਼ ਪਾਸ਼ੀ, ਪਰਮਜੀਤ ਕੌਰ, ਬਲਵਿੰਦਰ ਕੁਮਾਰ, ਐਨ ਆਰ ਐਮ ਯੂ ਦੇ ਆਗੂ ਨਰਿੰਦਰ ਸਿੰਘ ਆਦਿ ਆਗੂਆਂ ਨੇ ਬੋਲਦਿਆਂ ਕੇਂਦਰ ਸਰਕਾਰ ਨਾਲ ਸਬੰਧਤ ਉਪਰੋਕਤ ਮੰਗਾਂ ਮਸਲਿਆਂ ਤੋਂ ਇਲਾਵਾ ਨਿਜੀਕਰਨ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਾਰੇ ਕਿਹਾ ਕਿ ਚੋਣ ਵਾਅਦਿਆਂ ਤੋਂ ਮੁਕਰਣ ਅਤੇ ਆਸ਼ਾ ਤੇ ਵਰਕਰ ਮਿਡ-ਡੇ-ਮੀਲ ਵਰਕਰਾਂ ਨੂੰ ਨਿਗੂਣਾ ਭੱਤਾ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ, ਉਨ੍ਹਾਂ ਨੂੰ ਘੱਟੋ-ਘੱਟ ਉਜਰਤ ਮਿਲਣਾ ਯਕੀਨੀ ਬਣਾਇਆ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕਰਨ, ਪਾਵਰ ਕਾਰਪੋਰੇਸ਼ਨ ਤੇ ਸਿੰਚਾਈ ਵਿਭਾਗ ਤੇ ਹੋਰ ਵਿਭਾਗਾਂ ਦੇ ਠੇਕਾ ਕਮਰਚਾਰੀਆਂ ਨੂੰ ਮਾਨ ਸਰਕਾਰ ਬਾਰ ਬਾਰ ਮੀਟਿੰਗ ਦਾ ਸਮਾਂ ਦੇ ਕੇ ਗੱਲਬਾਤ ਤੋਂ ਭੱਜਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਏ, ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਨੂੰ ਤਿੱਖਾ ਕਰਨ ਦਾ ਸੱਦਾ ਦਿੱਤਾ।
ਉਪਰੋਕਤ ਆਗੂਆਂ ਤੋਂ ਇਲਾਵਾ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਮੁਖਤਿਆਰ ਸਿੰਘ, ਹਰਿੰਦਰ ਸਿੰਘ ਰੰਧਾਵਾ, ਪ੍ਰਕਾਸ਼ ਸਿੰਘ, ਸੁਰੇਸ਼ ਕੁਮਾਰ, ਪ੍ਰਸ਼ੋਤਮ ਕੁਮਾਰ, ਅਵਿਨਾਸ਼ ਸੈਣੀ, ਸ਼ਿਵ ਕੁਮਾਰ, ਹਰਜੀਤ ਸਿੰਘ ਢਡਵਾਲ, ਰਵੀ ਦੱਤ ਮੰਗਤ ਸਿੰਘ ਸੈਣੀ, ਬਲਕਾਰ ਚੰਦ ਭਰਿਆਲ ਲਾਹੜੀ, ਦੀਪਕ ਕੁਮਾਰ ਮੀਤ ਪ੍ਰਧਾਨ ਯੂ ਬੀ ਡੀ ਸੀ ਹਾਈਡਲ ਪ੍ਰਾਜੈਕਟ ਮਲਕਪੁਰ, ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹੜਤਾਲ ਦੀ ਸਫਲਤਾ ਲਈ ਵੱਡਮੁੱਲਾ ਸਹਿਯੋਗ ਦਿੱਤਾ। ਪ੍ਰਧਾਨਗੀ ਮੰਡਲ ਤਰਫ਼ੋਂ ਮਾਸਟਰ ਸੁਭਾਸ਼ ਸ਼ਰਮਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਤੇ ਸਟੇਜ ਸਕੱਤਰ ਦੇ ਫਰਜ ਵਿਜੇ ਕੁਮਾਰ ਨੇ ਨਿਭਾਏ।