
ਗੁਰਦਾਸਪੁਰ: ਚਾਰ ਲੇਬਰ ਕੋਡ ਰੱਦ ਕਰਾਉਣ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਪੱਕੇ ਤੌਰ ਰੱਦ ਕਰਾਉਣ, ਮਨਰੇਗਾ ਕਾਨੂੰਨ ਮੁੜ ਬਹਾਲ ਕਰਨ ਲਈ, ਦੇਸ਼ ਤੇ ਲੋਕ ਵਿਰੋਧੀ ਅਮਰੀਕਾ-ਭਾਰਤ ਵਪਾਰ ਸਮਝੌਤੇ ਖਿਲਾਫ 12 ਫਰਵਰੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਸਬੰਧੀ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸ਼ਹੀਦ ਬਲਜੀਤ ਸਿੰਘ ਫਜਲਾਬਾਦ ਯਾਦਗਾਰ ਭਵਨ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਕਾਮਰੇਡ ਲਖਵਿੰਦਰ ਸਿੰਘ ਮਰੜ, ਵਿਜੇ ਕੁਮਾਰ ਸੋਹਲ ਅਤੇ ਗੁਰਵੇਲ ਸਿੰਘ ਬੱਲ ਪੁਰੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਹੋਇਆ ਕਿ 12 ਫਰਵਰੀ ਨੂੰ 11 ਵਜੇ ਗਰੂ ਨਾਨਕ ਪਾਰਕ ਇਕੱਤਰ ਹੋਣ ਉਪਰੰਤ ਡੀ ਸੀ ਦਫ਼ਤਰ ਗੁਰਦਾਸਪੁਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬ ਸਿੰਘ, ਸਤਬੀਰ ਸਿੰਘ ਸੁਲਤਾਨੀ, ਮੰਗਲ ਸਿੰਘ, ਮੱਖਣ ਕੁਹਾੜ, ਅਸ਼ਵਨੀ ਕੁਮਾਰ, ਜਸਵਿੰਦਰ ਕੁਮਾਰ, ਸਤਿੰਦਰ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਮੁਲਾਜ਼ਮ ਆਗੂ ਜਗਤਾਰ ਸਿੰਘ ਖੁੰਡਾ, ਕੁਲਦੀਪ ਪੂਰੋਵਾਲ, ਬੂਟਾ ਰਾਮ ਅਜ਼ਾਦ, ਅਨਿਲ ਕੁਮਾਰ ਅਤੇ ਟਰੇਡ ਯੂਨੀਅਨ ਆਗੂ ਕਾਮਰੇਡ ਸ਼ਿਵ ਕੁਮਾਰ, ਧਿਆਨ ਸਿੰਘ ਠਾਕੁਰ, ਸੁਖਦੇਵ ਰਾਜ, ਜੋਗਿੰਦਰ ਪਾਲ, ਬਲਬੀਰ ਸਿੰਘ ਅਤੇ ਹੋਰ ਮਜ਼ਦੂਰ ਮੁਲਾਜ਼ਮ ਤੇ ਕਿਸਾਨ ਆਗੂ ਹਾਜ਼ਰ ਸਨ।