Now Reading
ਆਮ ਲੋਕਾਂ ’ਚ ਹਾਲੇ ਮਲਿਕ ਭਾਗੋਆਂ ਖ਼ਿਲਾਫ਼ ਨਫ਼ਰਤ ਨਹੀਂ ਬਣੀ: ਪਾਸਲਾ

ਆਮ ਲੋਕਾਂ ’ਚ ਹਾਲੇ ਮਲਿਕ ਭਾਗੋਆਂ ਖ਼ਿਲਾਫ਼ ਨਫ਼ਰਤ ਨਹੀਂ ਬਣੀ: ਪਾਸਲਾ

ਫਿਲੌਰ: ਪਿੰਡ ਬਿਲਗਾ ਵਿਖੇ ਸਾਥੀ ਸੰਤੋਖ ਸਿੰਘ ਬਿਲਗਾ ਅਤੇ ਨੰਬਰਦਾਰ ਬਲਜਿੰਦਰ ਬੱਬੀ ਦੇ ਤਾਈ ਜੀ ਦਰਸ਼ਨ ਕੌਰ ਦੇ ਅੰਤਿਮ ਅਰਦਾਸ ਮੌਕੇ ਧਾਰਮਿਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਅਤੇ ਭਾਈ ਲਾਲੋਆਂ ਵਿਚਕਾਰ ਫਰਕ ਨੂੰ ਦਰਸਾਇਆ ਸੀ ਪਰ ਅਸੀਂ ਹਾਲੇ ਵੀ ਅਜੋਕੇ ਮਲਿਕ ਭਾਗੋਆਂ ਦੀ ਉਸਤਤ ਕਰਨ ਨੂੰ ਤਿਆਰ ਬੈਠੇ ਰਹਿੰਦੇ ਹਾਂ। ਜਿੰਨੀ ਨਫ਼ਰਤ ਸਾਨੂੰ ਹੋਣੀ ਚਾਹੀਦੀ ਹੈ, ਉਨੀ ਨਫ਼ਰਤ ਸਾਡੇ ਮਨਾ ‘ਚ ਦਿਖਾਈ ਨਹੀਂ ਦਿੰਦੀ। ਪਾਸਲਾ ਨੇ ਅੱਗੇ ਕਿਹਾ ਕਿ ਅਸੀਂ ਜਾਤਪਾਤ ਦੇ ਮਾਮਲੇ ‘ਚ ਵੀ ਅਜਿਹਾ ਪ੍ਰਗਟਾਵਾ ਕਰਦੇ ਹਾਂ, ਜਿਸ ਦੇ ਸਿੱਟੇ ਵਜੋਂ ਸਾਡੇ ਸਿਵੇ ਵੀ ਵੱਖ-ਵੱਖ ਹਨ। ਬੀਬੀ ਦਰਸ਼ਨ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਾਸਲਾ ਨੇ ਕਿਹਾ ਕਿ ਇਹ ਸਮੁੱਚਾ ਪਰਿਵਾਰ ਲਗਾਤਾਰ ਸੰਘਰਸ਼ਾਂ ਦੇ ਮੈਦਾਨ ‘ਚ ਸਰਗਰਮ ਹੈ।
ਇਸ ਮੌਕੇ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਆਰ ਐੱਮ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਕੁਲਦੀਪ ਵਾਲੀਆ, ਸਰਬਜੀਤ ਸੰਗੋਵਾਲ, ਬਲਬੀਰ ਬੀਰੀ, ਜਸਜੀਤ ਸਿੰਘ ਸਨੀ, ਪੁਸ਼ਪਿੰਦਰ ਜੋਸ਼ੀ, ਕੁਲਦੀਪ ਫਿਲੌਰ, ਬਲਜੀਤ ਸਿੰਘ ਪੀਤੂ, ਮਾ. ਕਰਨੈਲ ਸਿੰਘ ਸੰਧੂ, ਜੀਤਾ ਸੰਗੋਵਾਲ, ਬੇਅੰਤ ਔਜਲਾ ਸਮੇਤ ਹੋਰ ਕਈ ਆਗੂ ਵੀ ਹਾਜ਼ਰ ਸਨ।

Scroll To Top