Now Reading
ਮਜ਼ਦੂਰਾਂ, ਕਿਸਾਨਾਂ ਦੇ ਨਿਧੜਕ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਭਾਵ ਭਿੰਨੀਆ ਸ਼ਰਧਾਜਲੀਆਂ

ਮਜ਼ਦੂਰਾਂ, ਕਿਸਾਨਾਂ ਦੇ ਨਿਧੜਕ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਭਾਵ ਭਿੰਨੀਆ ਸ਼ਰਧਾਜਲੀਆਂ

ਝਬਾਲ: ਸਾਥੀ ਜਸਪਾਲ ਸਿੰਘ ਝਬਾਲ ਨਿਰਸਵਾਰਥ, ਸਿੜੜੀ ਅਤੇ ਲਹਿਰ ਪ੍ਰਤੀ ਸਮਰਪਿਤ ਸੀ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ ਐੱਮ ਪੀ ਆਈ) ਦੇ ਕੌਮੀ ਜਰਨਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸਾਥੀ ਜਸਪਾਲ ਸਿੰਘ ਝਬਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ। ਸਾਥੀ ਪਾਸਲਾ ਨੇ ਕਿਹਾ ਕਿ ਅੱਜ ਸਾਡੇ ਕੋਲੋਂ ਇਕ ਹੋਣਹਾਰ ਸਾਥੀ ਵਿਛੜ ਜਾਣ ਨਾਲ ਜਿਥੇ ਪ੍ਰਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉਥੇ ਖੱਬੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਥੀ ਪਾਸਲਾ ਨੇ ਕਿਹਾ ਕਿ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਹਾਕਮ ਸਰਕਾਰਾਂ ਦੀਆਂ ਨੀਤੀਆਂ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰੀਏ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਆਪਣੇ ਵਿਛੜ ਚੁੱਕੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਉਹਨਾਂ ਨਾਲ ਬਤਾਈਆਂ ਯਾਦਾ ਤਾਜ਼ਾ ਕੀਤੀਆਂ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਧਾਰਮਿਕ ਜਥੇਬੰਦੀਆਂ, ਨੌਜਵਾਨ ਸਭਾਵਾਂ, ਮੁਲਾਜ਼ਮਾਂ, ਟਰੇਡ ਯੂਨੀਅਨਾਂ ਦੇ ਆਗੂਆਂ ਨੇ ਆਪਣੇ ਵਿਛੜ ਚੁੱਕੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਂਜਲੀ ਸਮਾਗਮ ਨੂੰ ਕਿਸਾਨ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਨਰੇਗਾ ਯੂਨੀਅਨ ਦੇ ਆਗੂ ਮੰਗਲ ਸਿੰਘ ਟਾਂਡਾ, ਆਰਐੱਮਪੀਆਈ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰੇਤ ਮੈਂਬਰ ਡਾਕਟਰ ਸਰਬਜੀਤ ਸਿੰਘ ਮੁਠੱਡਾ, ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ, ਸੂਬਾ ਸਕੱਤਰੇਤ ਮੈਂਬਰ ਸਤੀਸ਼ ਰਾਣਾ, ਕਾਂਗਰਸ ਪਾਰਟੀ ਦੇ ਆਗੂ ਰਮਨਜੀਤ ਸਿੰਘ ਸਿੱਕੀ, ਰਾਜਬੀਰ ਭੁੱਲਰ, ਸੀ ਪੀ ਆਈ ਆਗੂ ਬਲਕਾਰ ਸਿੰਘ ਵਲਟੋਹਾ, ਸੀ ਪੀ ਐੱਮ ਦੇ ਆਗੂ ਜਸਬੀਰ ਸਿੰਘ ਝਬਾਲ, ਲਿਬਰੇਸ਼ਨ ਦੇ ਦਲਵਿੰਦਰ ਸਿੰਘ ਪੰਨੂੰ, ਦਵਿੰਦਰ ਸੋਹਲ, ਦਿਲਜੀਤ ਦਿਆਲਪੁਰ, ਮਨਜੀਤ ਸਿੰਘ ਬੱਗੂ, ਧਰਮ ਸਿੰਘ ਪੱਟੀ, ਹਰਭਜਨ ਸਿੰਘ, ਨਰਿੰਦਰ ਕੌਰ ਪੱਟੀ, ਕੰਵਲਜੀਤ ਕੌਰ ਰੰਧਾਵਾ, ਹਰਦੀਪ ਸਿੰਘ ਰਸੂਲਪੁਰ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸਕੱਤਰ ਦੇ ਫਰਜ ਸਾਥੀ ਚਮਨ ਲਾਲ ਦਰਾਜਕੇ ਨੇ ਨਿਭਾਏ। ਸਮਾਗਮ ਵਿੱਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਉਦ ਨੇ ਕੀਤਾ।

Scroll To Top