Now Reading
‘ਪੰਜਾਬ ਕੇਸਰੀ’ ਅਖ਼ਬਾਰ ਸਮੂਹ ਦੇ ਦਫਤਰਾਂ ‘ਤੇ ਮਾਰੇ ਗਏ ਪੁਲਸ ਦੇ ਛਾਪਿਆਂ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ

‘ਪੰਜਾਬ ਕੇਸਰੀ’ ਅਖ਼ਬਾਰ ਸਮੂਹ ਦੇ ਦਫਤਰਾਂ ‘ਤੇ ਮਾਰੇ ਗਏ ਪੁਲਸ ਦੇ ਛਾਪਿਆਂ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ‘ਪੰਜਾਬ ਕੇਸਰੀ’ ਅਖ਼ਬਾਰ ਸਮੂਹ ਦੇ ਦਫਤਰਾਂ ‘ਤੇ ਮਾਰੇ ਗਏ ਪੁਲਸ ਦੇ ਛਾਪਿਆਂ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕੀਤੀ ਹੈ।
ਸਾਥੀ ਪਾਸਲਾ ਨੇ ਕਿਹਾ ਹੈ ਕਿ ਸੂਬਾ ਸਰਕਾਰ, ਖਾਸ ਕਰਕੇ ਮੁਖ ਮੰਤਰੀ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ‘ਪੰਜਾਬ ਕੇਸਰੀ’ ਅਖ਼ਬਾਰ ਸਮੂਹ ਨਾ ਕੇਵਲ ਐਮਰਜੈਂਸੀ ਵਿਰੁੱਧ ਚਟਾਨ ਵਾਂਗ ਡੱਟ ਗਿਆ ਸੀ, ਬਲਕਿ ਪੰਜਾਬ ਦੇ ਕਾਲੇ ਦੌਰ ‘ਚ ਇਸ ਅਦਾਰੇ ਨੇ ਕਾਤਲ ਟੋਲਿਆਂ ਵਿਰੁੱਧ ਵੀ ਗਰਜ਼ਵੀਂ ਆਵਾਜ਼ ਬੁਲੰਦ ਕੀਤੀ ਸੀ। ਇਸ ਅਖ਼ਬਾਰ ਸਮੂਹ ਦਾ ਲੋਕਾਂ ਦੇ ਮਸਲੇ ਉਠਾਉਣ ਪੱਖੋਂ ਵੀ ਸ਼ਾਨਦਾਰ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਆਪਣੀਆਂ ਲੋਕ ਦੋਖੀ ਨੀਤੀਆਂ ਅਤੇ ਨਖਿੱਧ ਕਾਰਗੁਜਾਰੀ ਸਦਕਾ ਪੈਦਾ ਹੋਣ ਵਾਲੇ ਲੋਕ ਰੋਹ ਨੂੰ ਜਬਰ ਰਾਹੀਂ ਦਬਾਉਣ ਅਤੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸਰਕਾਰ ਅਜੇਹੇ ਹੋਛੇ ਹਥਕੰਡੇ ਅਜਮਾਉਣ ਲੱਗ ਪਵੇ ਤਾਂ ਸਮਝ ਲਓ ਕਿ ਉਸ ਦੇ ਦਿਨ ਪੁੱਗ ਗਏ ਹਨ। ਕਮਿਊਨਿਸਟ ਆਗੂ ਨੇ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ‘ਆਪ’ ਸਰਕਾਰ ਦੇ ਲੋਕ ਰਾਜ ਲਈ ਘਾਤਕ, ਜਾਬਰ ਹੱਲਿਆਂ ਦਾ ਹਰ ਮੰਚ ਤੋਂ ਠੋਕਵਾਂ ਜਵਾਬ ਦੇਣ।

Scroll To Top