
ਲੁਧਿਆਣਾ: ਯੂਨਾਈਟਡ ਫ਼ਰੰਟ ਆਫ਼ ਟ੍ਰੇਡ ਯੂਨੀਅਨਜ ਲੁਧਿਆਣਾ, ਜਿਸ ਵਿੱਚ ਏਟਕ, ਇੰਟਕ, ਸੀਟੂ, ਐਕਟੂ ਅਤੇ ਸੀਟੀਯੂ ਪੰਜਾਬ ਸ਼ਾਮਿਲ ਹਨ, ਦੇ ਆਗੂਆਂ ਨੇ ਅੱਜ ਇੱਥੇ ਚੀਮਾ ਚੌਂਕ ਵਿਖੇ ਜਾਗਰੂਕਤਾ ਰੈਲੀ ਕੀਤੀ ਅਤੇ 12 ਫਰਵਰੀ ਦੀ ਦੇਸ਼ ਵਿਆਪੀ ਆਮ ਹੜਤਾਲ ਦੇ ਸਬੰਧ ਵਿੱਚ ਲੋਕਾਂ ਨੂੰ ਸੂਚਿਤ ਕੀਤਾ। ਆਮ ਹੜਤਾਲ ਦੀ ਤਿਆਰੀ ਨੂੰ ਲੈ ਕੇ ਆਗੂਆਂ ਨੇ ਵੱਖ ਵੱਖ ਮੁੱਦਿਆਂ ਤੇ ਜਿਨ੍ਹਾਂ ਵਿੱਚ ਚਾਰ ਲੇਬਰ ਕੋਡ ਰੱਦ ਕਰਕੇ ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ, ਮਨਰੇਗਾ ਕਾਨੂੰਨ ਨੂੰ ਬਹਾਲ ਕਰਨ, ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਅਤੇ ਬੀਜ ਬਿਲ 2025 ਦੇ ਮਾਰੂ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਹਾਜ਼ਰ ਆਗੂਆਂ ਵਿੱਚ ਗੁਰਜੀਤ ਸਿੰਘ ਜਗਪਾਲ, ਸੁਖਮਿੰਦਰ ਸਿੰਘ ਲੋਟੇ, ਜੈ ਪ੍ਰਕਾਸ਼ ਨਰਾਇਣ, ਕੇਵਲ ਸਿੰਘ ਬਨਵੈਤ, ਰਾਮ ਲਾਲ, ਜਗਦੀਸ਼ ਚੰਦ, ਅਜੀਤ ਕੁਮਾਰ, ਬਲਰਾਮ ਅਤੇ ਹੋਰ ਆਗੂ ਸ਼ਾਮਿਲ ਸਨ।
ਆਗੂਆਂ ਨੇ ਦੱਸਿਆ ਕਿ 12 ਫਰਵਰੀ ਨੂੰ ਆਮ ਹੜਤਾਲ ਕਰਕੇ ਯੂਨਾਈਟਿਡ ਫਰੰਟ ਆਫ ਟਰੇਡ ਯੂਨੀਅਨਜ ਲੁਧਿਆਣਾ ਦੀ ਸਾਂਝੀ ਰੈਲੀ ਬਸ ਸਟੈਂਡ ਵਿਖੇ ਸਵੇਰੇ 11 ਵਜੇ ਹੋਵੇਗੀ।