
ਮਾਨਸਾ: ਇਥੋਂ ਦੇ ਬਾਬਾ ਬੂਝਾ ਸਿੰਘ ਭਵਨ ਵਿਖੇ ਸਰਵ ਸਾਥੀ ਲਾਲ ਚੰਦ ਸਰਦੂਲਗੜ੍ਹ (ਸੀਟੀਯੂ ਪੰਜਾਬ), ਕ੍ਰਿਸ਼ਨ ਚੌਹਾਨ (ਏਟਕ), ਰਾਜਵਿੰਦਰ ਸਿੰਘ ਰਾਣਾ (ਏਕਟੂ), ਸਵਰਨਜੀਤ ਸਿੰਘ ਦਲਿਓ (ਸੀਟੂ), ਨਿਰਮਲ ਸਿੰਘ ਭੰਗੂ (ਐੱਸਕੇਐੱਮ) ਦੀ ਪ੍ਰਧਾਨਗੀ ਹੇਠ ਸਾਂਝੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ।
ਇਸ ਕਨਵੈਨਸ਼ਨ ਦੌਰਾਨ 12 ਫਰਵਰੀ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਬੇਮਿਸਾਲ ਕਾਮਯਾਬੀ ਦੀ ਵਿਉਂਤਬੰਦੀ ਲਈ ਕੀਤੀ ਗਈ। ਇਸ ਕਨਵੈਨਸ਼ਨ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਹਰਦੇਵ ਸਿੰਘ ਅਰਸ਼ੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਮਹੀਪਾਲ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਵਿਜੈ ਕੁਮਾਰ ਭੀਖੀ, ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਧਾਲੀਵਾਲ, ਪੈਨਸ਼ਨਰਜ ਐਸੋਸੀਏਸ਼ਨ ਦੇ ਆਗੂ ਸਿਕੰਦਰ ਸਿੰਘ ਘਰਾਂਗਣਾ, ਮੁਲਾਜਮ ਫੈਡਰੇਸ਼ਨ ਦੀ ਆਗੂ ਬੀਬੀ ਬੈਰਾਗੀ, ਬੀਕੇਯੂ ਡਕੌਂਦਾ ਧਨੇਰ ਦੇ ਜਿਲ੍ਹਾ ਸਕੱਤਰ ਤਾਰਾ ਚੰਦ ਬਰੇਟਾ ਨੇ ਸੰਬੋਧਨ ਕੀਤਾ। ਧੰਨਾ ਸਿੰਘ ਟਾਹਲੀਆਂ, ਆਤਮਾ ਰਾਮ ਸਰਦੂਲਗੜ੍ਹ, ਅਮਰੀਕ ਸਿੰਘ ਫਫੜੇ, ਨਾਤਾ ਰਾਮ, ਮੰਗਤ ਰਾਮ ਕਰੰਡੀ ਵੀ ਮੌਜੂਦ ਸਨ।
ਮੰਚ ਸੰਚਾਲਕ ਦੇ ਫਰਜ ਸਾਥੀ ਕੁਲਵਿੰਦਰ ਸਿੰਘ ਉੱਡਤ ਨੇ ਨਿਭਾਏ। ਡਾਕਟਰ ਧੰਨਾ ਮਲ ਗੋਇਲ ਨੇ ਸਾਰਿਆਂ ਦਾ ਧੰਨਵਾਦ ਕੀਤਾ।