Now Reading
ਬੇੜੀਆਂ ਲਗਾ ਕੇ ਨੌਜਵਾਨਾਂ ਨੂੰ ਵਾਪਸ ਭੇਜਣਾ ਅਮਰੀਕਾ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ: ਪ੍ਰੋ. ਮਨਜੀਤ ਸਿੰਘ

ਬੇੜੀਆਂ ਲਗਾ ਕੇ ਨੌਜਵਾਨਾਂ ਨੂੰ ਵਾਪਸ ਭੇਜਣਾ ਅਮਰੀਕਾ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ: ਪ੍ਰੋ. ਮਨਜੀਤ ਸਿੰਘ

ਫਿਲੌਰ: ਦੁਨੀਆ ਭਰ ‘ਚ ਲੋਕਤੰਤਰ ਦਾ ਮਾਡਲ ਵੀ ਫੇਲ੍ਹ ਹੋ ਗਿਆ ਹੈ, ਜਿਸ ‘ਚ ਕਿਹਾ ਜਾਂਦਾ ਸੀ ਕਿ ਇਹ ਸਾਰੇ ਵਰਗਾਂ ਦਾ ਭਲਾਈ ਕਰਦਾ ਹੈ, ਜਿਥੇ ਬੱਚਿਆਂ ਸਮੇਤ ਬੁਢਾਪਾ ਵੀ ਵਧੀਆਂ ਕੱਟਿਆ ਜਾਂਦਾ ਹੈ, ਅੱਜ ਉਸੇ ਮਾਡਲ ‘ਚੋਂ ਨੌਜਵਾਨਾਂ ਨੂੰ ਬੰਨ੍ਹ ਕੇ ਵਾਪਸ ਭੇਜਿਆ ਜਾ ਰਿਹਾ ਹੈ।
ਇਹ ਸ਼ਬਦ ਉਘੇ ਚਿੰਤਕ ਪ੍ਰੋ. ਮਨਜੀਤ ਸਿੰਘ ਨੇ ਅੱਜ ਪਿੰਡ ਮੁਠੱਡਾ ਕਲਾਂ ਵਿਖੇ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 47ਵੀਂ ਬਰਸੀ ਮੌਕੇ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਮਰੀਕਾ ਅਜਿਹੇ ਨੌਜਵਾਨਾਂ ਨੂੰ ਵੀ ਚੁੱਪ ਚੁਪੀਤੇ ਵੀ ਵਾਪਸ ਭੇਜ ਸਕਦਾ ਸੀ ਪਰ ਉਹ ਜਾਣ ਬੁੱਝ ਕੇ ਨੌਜਵਾਨਾਂ ਨੂੰ ਬੇੜੀਆਂ ਲਗਾ ਕੇ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੋਕਤੰਤਰ ਦੇ ਅੰਦਰੂਨੀ ਸੰਕਟ ਦਾ ਹੀ ਪ੍ਰਗਟਾਵਾ ਹੈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅਸਲ ‘ਚ ਇਹ ਲੋਕਾਂ ਦਾ ਲੋਕਤੰਤਰ ਨਹੀਂ ਹੈ ਸਗੋਂ ਲੋਕਤੰਤਰ ਦੇ ਨਾਮ ‘ਤੇ ਸੱਤਾ ਨੂੰ ਕੋਈ ਹੋਰ ਸੰਭਾਲ ਰਿਹਾ ਹੈ। ਭਾਰਤ ‘ਚ ਕਿਰਤ ਕਾਨੂੰਨਾਂ ਦੀਆਂ ਤਬਦੀਲੀਆਂ ਵੀ ਇਸ ਮਨਸ਼ੇ ਨਾਲ ਕੀਤੀਆਂ ਗਈਆਂ ਹਨ ਅਤੇ ਹੋਰ ਕਾਨੂੰਨਾਂ ‘ਚ ਵੀ ਤਬਦੀਲੀ ਕੀਤੀ ਗਈ ਹੈ। ਇਹ ਤਬਦੀਲੀਆਂ ਕਾਰਪੋਰੇਟ ਜਗਤ ਦੇ ਫਾਇਦੇ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਖੱਬੇ ਪੱਖ ਦੇ ਲੋਕਾਂ ਨੂੰ ਹੋਰ ਧਿਰਾਂ ਨਾਲ ਮਿਲ ਕੇ ਅੱਗੇ ਵੱਧਣਾ ਚਾਹੀਦਾ ਹੈ, ਜਿਸ ਨਾਲ ਹੀ ਅਜਿਹੀਆਂ ਨੀਤੀਆਂ ਤੋਂ ਮੋੜਾਂ ਕੱਟਿਆ ਜਾ ਸਕਦਾ ਹੈ।
ਆਰਐੱਮਪੀਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਕੁਲੰਵਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦਾ ਅੰਦੋਲਨ ਕਾਰਪੋਰੇਟ ਜਗਤ ਨੂੰ ਚੈਲੇਂਜ ਕਰਦਾ ਹੋਇਆ ਅੰਦੋਲਨ ਸੀ, ਜਿਸ ਨੇ ਦੂਜੇ ਦੇਸ਼ਾਂ ਨੂੰ ਵੀ ਸੰਘਰਸ਼ਾਂ ਦਾ ਰਸਤਾ ਦਿੱਤਾ। ਉਨ੍ਹਾਂ 12 ਫਰਵਰੀ ਦੀ ਆਮ ਹੜਤਾਲ ‘ਚ ਸ਼ਾਮਲ ਹੋਣ। ਉਨ੍ਹਾਂ ਸੱਦਾ ਦਿੰਦਿਆ ਕਿਹਾ ਕਿ 26 ਫਰਵਰੀ ਨੂੰ ਪਾਰਟੀ ਵਲੋਂ ਪੰਜਾਬ ਦੀਆਂ ਮੰਗਾਂ ਲਈ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਆਮ ਲੋਕਾਂ ਨੂੰ ਮਸਲੇ ਹੱਲ ਕਰਵਾਉਣ ਲਈ ਵੱਡੀ ਗਿਣਤੀ ‘ਚ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ। ਆਰੰਭ ‘ਚ ਝੰਡਾ ਲਹਿਰਾਉਣ ਦੀ ਰਸਮ ਜਸਬੀਰ ਸਿੰਘ ਨੇ ਨਿਭਾਈ। ਇਸ ਮੌਕੇ ਸਰਬਜੀਤ ਸੰਗੋਵਾਲ, ਕੁਲਜੀਤ ਫਿਲੌਰ, ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਕੁਲਦੀਪ ਵਾਲੀਆ, ਰਾਮ ਨਾਥ ਦੁਸਾਂਝ, ਮੱਖਣ ਸੰਗਰਾਮੀ, ਬੇਅੰਤ ਔਜਲਾ, ਗੁਰਨਾਮ ਸਿੰਘ ਮੁਠੱਡਾ ਆਦਿ ਹਾਜ਼ਰ ਸਨ।

Scroll To Top