Now Reading
ਖਡੂਰ ਸਹਿਬ ਦੇ ਤਹਿਸੀਲਦਾਰ ਨੂੰ ਜਮਹੂਰੀ ਕਿਸਾਨ ਸਭਾ ਨੇ ਦਿੱਤਾ ਮੰਗ ਪੱਤਰ

ਖਡੂਰ ਸਹਿਬ ਦੇ ਤਹਿਸੀਲਦਾਰ ਨੂੰ ਜਮਹੂਰੀ ਕਿਸਾਨ ਸਭਾ ਨੇ ਦਿੱਤਾ ਮੰਗ ਪੱਤਰ


ਖਡੂਰ ਸਹਿਬ: ਜਮਹੂਰੀ ਕਿਸਾਨ ਸਭਾ ਵੱਲੋਂ ਹੜ੍ਹ ਪੀੜਤ ਨੂੰ ਮੁਆਵਜ਼ਾ ਦਵਾਉਣ ਵਾਸਤੇ ਤਹਿਸੀਲਦਾਰ ਖਡੂਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਦੀ ਅਗਵਾਈ ਝਿਲਮਨ ਸਿੰਘ ਬਾਣੀਆਂ, ਦਾਰਾ ਸਿੰਘ ਮੁੰਡਾ ਪਿੰਡ ਨੇ ਕੀਤੀ। ਇਸ ਸਮੇਂ ਸੰਬੋਧਨ ਕਰਦੇ ਹੋਏ ਮੁਖਤਾਰ ਸਿੰਘ ਮੱਲਾ, ਰੇਸ਼ਮ ਸਿੰਘ ਫੇਲੋਕੇ ਨੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਦੀ ਤੁਰੰਤ ਸਰਕਾਰ ਬਾਂਹ ਫੜੇ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ 70 ਹਜ਼ਾਰ ਏਕੜ ਦੇ ਹਿਸਾਬ ਨਾਲ ਹਰ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ। ਰੁੜ ਗਏ ਘਰਾਂ ਦਾ 10 ਲੱਖ ਰੁਪਏ ਦਿੱਤਾ ਜਾਵੇ। ਹੜ੍ਹ ਨਾਲ ਹੋਈਆਂ ਮੌਤਾਂ ਲਈ 10 ਲੱਖ ਰੁਪਏ ਦਿੱਤਾ ਜਾਵੇ। ਪ੍ਰਤੀ ਗਾਂ ਮੱਝ ਲੱਖ ਰੁਪਏ ਦਿੱਤਾ ਜਾਵੇ। ਪੋਲਟਰੀ ਫਾਰਮ ਜਾਂ ਬੱਕਰੀਆਂ ਦਾ ਸਰਵਾ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਬੇਜ਼ਮੀਨੇ ਮਜ਼ਦੂਰਾਂ 10 ਹਜ਼ਾਰ ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ।
ਇਸ ਸਮੇਂ ਮਾਸਟਰ ਸਰਬਜੀਤ ਸਿੰਘ ਭਰੋਵਾਲ, ਚੰਚਲ ਸਿੰਘ ਮੁੰਡਾ ਪਿੰਡ, ਲਖਵਿੰਦਰ ਸਿੰਘ ਫੈਲੋਕੇ, ਹਰਜੀਤ ਸਿੰਘ ਬਾਣੀਆ, ਜਰਨੈਲ ਸਿੰਘ ਮੱਲਾ, ਹਰਦੀਪ ਸਿੰਘ ਮੁੰਡਾ ਪਿੰਡ, ਕੁਲਦੀਪ ਸਿੰਘ ਮੁੰਡਾ ਪਿੰਡ, ਰਵੇਲ ਸਿੰਘ ਦਾਰਾਪੁਰ, ਤਜਿੰਦਰ ਸਿੰਘ ਮੁੰਡਾ ਪਿੰਡ, ਰਣਬੀਰ ਸਿੰਘ ਮੁੰਡਾ ਪਿੰਡ, ਸਤਪਾਲ ਸਿੰਘ ਮੁੰਡਾ ਪਿੰਡ, ਖਜਾਨ ਸਿੰਘ ਮੁੰਡਾ ਪਿੰਡ, ਕਾਰਜ ਸਿੰਘ ਮੁੰਡਾ ਪਿੰਡ, ਬਲਦੇਵ ਸਿੰਘ, ਵਿਰਸਾ ਸਿੰਘ, ਪਾਲ ਸਿੰਘ ਮੁੰਡਾ ਪਿੰਡ, ਗਰਦਿਆਲ ਸਿੰਘ ਜੋਲ ਆਦਿ ਹਾਜ਼ਰ ਸਨ।

Scroll To Top