
ਚੋਗਾਵਾਂ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵਲੋਂ ਬੇਜੋੜ ਸੁਤੰਤਰਤਾ ਸੰਗਰਾਮੀ ਤੇ ਕਿਸਾਨੀ ਘੋਲਾਂ ਦੇ ਨਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 33ਵੀਂ ਬਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਟਪਿਆਲਾ ਦੇ ਖੇਡ ਮੈਦਾਨ ਵਿੱਚ ਵਿਸ਼ਾਲ ਰਾਜਸੀ ਕਾਨਫਰੰਸ ਆਯੋਜਿਤ ਕੀਤੀ ਗਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਕਾਰਕੁੰਨ ਤੇ ਹੋਰ ਮਿਹਨਤਕਸ਼ ਲੋਕ ਹੱਥਾਂ ‘ਚ ਝੰਡੇ ਲੈਕੇ ਜਥਿਆਂ ਦੇ ਰੂਪ ‘ਚ ਨਾਅਰੇ ਮਾਰਦੇ ਸ਼ਾਮਿਲ ਹੋਏ।
ਕਾਨਫਰੰਸ ਦੇ ਪ੍ਰਧਾਨਗੀ ਮੰਡਲ ਵਿਚ ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ, ਦੇਸਾਂ ਸਿੰਘ ਭਿੰਡੀ ਔਲਖ, ਸਤਵਿੰਦਰ ਸਿੰਘ ਉਠੀਆਂ, ਅਜੀਤ ਕੌਰ ਕੋਟ ਰਜ਼ਾਦਾ, ਅਮਰਜੀਤ ਸਿੰਘ ਭੀਲੋਵਾਲ, ਪ੍ਰੋ: ਮਾਲਕ ਸਿੰਘ ਗੁਰਾਲਾ ਸ਼ਾਮਿਲ ਸਨ। ਠਾਠਾਂ ਮਾਰਦੇ ਇਕੱਠ ਨੂੰ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੇਸ਼ ਭਗਤਾਂ ਕਾਮਰੇਡ ਦਲੀਪ ਸਿੰਘ ਟਪਿਆਲਾ, ਫੌਜਾ ਸਿੰਘ ਭੁੱਲਰ ਤੇ ਕਾ.ਹਜ਼ਾਰਾ ਸਿੰਘ ਜੱਸੜ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਆਰ.ਐੱਸ.ਐੱਸ. ਦੀ ਫਿਰਕੂ- ਫਾਸ਼ੀ ਵਿਚਾਰਧਾਰਾ ‘ਤੇ ਕੰਮ ਕਰਦੀ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਘੱਟ ਗਿਣਤੀ ਲੋਕਾਂ, ਦਲਿਤਾਂ, ਆਦਿਵਾਸੀਆਂ ਤੇ ਔਰਤਾਂ ‘ਤੇ ਜ਼ੁਲਮ ਢਾਹੇ ਜਾ ਰਹੇ ਹਨ ਅਤੇ ਇਹਨਾਂ ਵਿਰੁੱਧ ਅਵਾਜ਼ ਚੁੱਕਣ ਤੇ ਲਿਖਣ ਵਾਲੇ ਲੋਕਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨਵ- ਉਦਾਰਵਾਦੀ ਨੀਤੀਆਂ ਕਾਰਨ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ ਜਿਸ ਕਾਰਨ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ ਅਤੇ ਜਿਸ ਕਾਰਨ ਸਮਾਜ ਖਾਸਕਰ ਨੌਜਵਾਨ ਨਸ਼ੇ ਦੀ ਦਲ-ਦਲ ਵਿੱਚ ਧਸੇ ਜਾ ਰਹੇ ਹਨ। ਅਜਿਹੀ ਅਵਸਥਾ ਵਿੱਚ ਗੈਂਗਸਟਰਵਾਦ ਭਾਰੂ ਹੋ ਰਿਹਾ ਹੈ ਤੇ ਲੋਕਾਂ ਨੂੰ ਜਾਨ ਮਾਲ ਦਾ ਖਤਰਾ ਬਣ ਗਿਆ ਹੈ।
ਇਸ ਸਮੇਂ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਜਿਹੜਾ ਪੇਂਡੂ ਖੇਤਰ ‘ਚ ਗਰੀਬਾਂ ਨੂੰ ਜੋ ਮਾੜਾ ਮੋਟਾ ਨੂੰ ਰੁਜ਼ਗਾਰ ਮਿਲਦਾ ਸੀ ਇਸ ਸਕੀਮ ਤੇ ਮੋਦੀ ਸਰਕਾਰ ਨੇ ਬੁਲਡੋਜ਼ਰ ਫੇਰ ਦਿੱਤਾ ਹੈ ਅਤੇ ਇੱਥੇ ਹੀ ਬੱਸ ਨਹੀਂ ਇਸ ਫਿਰਕੂ – ਫਾਸ਼ੀਵਾਦ ਸਰਕਾਰ ਨੇ ਸਨਅਤੀ ਮਜ਼ਦੂਰਾਂ ਵੱਲੋਂ ਜੋ 100 ਸਾਲ ਲੜ ਕੇ ਜਿਹੜੇ 29 ਲੇਬਰ ਪੱਖੀਂ ਕਨੂੰਨ ਬਣਾਏ ਸਨ ਉਹ ਮੋਦੀ ਵੱਲੋਂ ਤੋੜ ਕੇ ਮਜ਼ਦੂਰ ਵਿਰੋਧੀ ਗਲਘੋਟੂ ਚਾਰ ਕੋਡਾਂ ਲਾਗੂ ਕਰ ਦਿੱਤੇ ਹਨ ਅਤੇ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਦੀ ਬਜਾਏ 12 ਘੰਟੇ ਕਰ ਦਿੱਤੀ ਹੈ।
ਸਮਾਗਮ ‘ਚ ਬੋਲਦਿਆਂ ਆਰ.ਐੱਮ.ਪੀ.ਆਈ. ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ ਤੇ ਪਾਰਟੀ ਸਕੱਤਰੇਤ ਮੈਂਬਰ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਲਿਆ ਕੇ ਗਰੀਬਾਂ ਤੇ ਆਮ ਲੋਕਾਂ ਨੂੰ ਹਨੇਰੇ ਦੀ ਕੋਠੜੀ ਵਿੱਚ ਸੁੱਟਿਆ ਜਾ ਰਿਹਾ ਹੈ, ਬਿਜਲੀ ਬੋਰਡ ਵਰਗੇ ਵੱਡੇ ਅਦਾਰੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਕੇ ਖਤਮ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਇਸ ਲੋਕ ਵਿਰੋਧੀ ਸਰਕਾਰ ਨੇ ਕਿਸਾਨ ਵਿਰੋਧੀ ਬੀਜ ਬਿੱਲ 2025 ਲਿਆ ਕੇ ਬੀਜਾਂ ਤੋਂ ਕਿਸਾਨਾਂ ਦਾ ਅਧਿਕਾਰ ਖ਼ਤਮ ਕੀਤਾ ਜਾ ਰਿਹਾ ਹੈ ਤੇ ਬੀਜ ਖੋਜ ਤੇ ਵੰਡ ਦੇਸੀ ਤੇ ਵਿਦੇਸ਼ੀ ਦਿਓ ਕੱਦ ਕੰਪਨੀਆਂ ਦੇ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ।
ਉੱਕਤ ਆਗੂਆਂ ਨੇ ਅੱਗੇ ਦੱਸਿਆ ਕਿ ਭਾਰਤ – ਪਾਕ ਸਰੱਹਦ ਤੇ ਵੱਸਦੇ ਲੋਕਾਂ ਦੀ ਨਾਂ ਕੇਂਦਰ ਤੇ ਨਾਂ ਹੀ ਪੰਜਾਬ ਸਰਕਾਰ ਸਾਰ ਲੈ ਰਹੀ ਹੈ, ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨੀ ਬੀ. ਐਸ. ਐਫ਼. ਨੇ ਔਖੀ ਕੀਤੀ ਹੋਈ ਹੈ , ਕਈ ਥਾਵਾਂ ‘ਤੇ ਵੀ ਤਾਰ ਲਗਾਈ ਕਿਸਾਨਾਂ ਦੀਆਂ ਜ਼ਮੀਨਾਂ ‘ਚ ਜ਼ਮੀਨਾਂ ‘ਤੇ ਬੇਲੋੜੀ ਕੰਢਿਆਲੀ ਤਾਰ ਲਗਾਈ ਹੋਈ ਹੈ ਦੋਹਾਂ ਆਗੂਆਂ ਨੇ ਅੱਗੇ ਖੁਲਾਸਾ ਕੀਤਾ ਕਿ ਇਸ ਸਾਲ ਜਿਹੜੇ ਹੜ੍ਹ ਆਏ ਹਨ ਉਹ ਕੁਦਰਤੀ ਕਰੋਪੀ ਨਹੀਂ ਸਗੋਂ ‘ ਮੈਨ,ਮੇਡ ਹਨ, ਜਿਹਨਾਂ ਕਾਰਨ ਮਾਰੀਆਂ ਗਈਆਂ ਫਸਲਾਂ, ਮਾਰੇ ਗਏ ਵਿਅਕਤੀਆਂ, ਮਰਗੇ ਡੰਗਰਾਂ ਤੇ ਢਹਿ ਗਏ ਘਰਾਂ ਦਾ ਬਹੁਤਿਆਂ ਨੂੰ ਅਜੇ ਮੁਆਵਜ਼ਾ ਨਹੀਂ ਮਿਲਿਆ ਪ੍ਰੰਤੂ ਜਿਨ੍ਹਾਂ ਨੂੰ ਮਿਲਿਆ ਉਹ ਵੀ ਨਿਗੂਣਾ ਹੈ, ਜ਼ਮੀਨ ਮਾਲਕੀ ਵਾਲੇ ਕਿਸਾਨਾਂ ਨੂੰ ਛੱਡ ਕੇ ਹੋਰ ਹਜ਼ਾਰਾਂ ਕਾਸ਼ਤਕਾਰਾਂ ਨੂੰ ਅਜੇ ਤੱਕ ਟਕਾ ਨਹੀਂ ਮਿਲਿਆ।
ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂਆਂ ਜੱਗਾ ਸਿੰਘ ਡੱਲਾ, ਸੁੱਚਾ ਸਿੰਘ ਘੋਗਾ ਤੇ ਗਾਇਕ ਗੁਰਪਾਲ ਗਿੱਲ ਸੈਦਪੁਰ ਨੇ ਖਚਾਖਚ ਭਰੇ ਇਕੱਠ ਚ ਪੁਰਜ਼ੋਰ ਮੰਗ ਉਠਾਈ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਵਿਦਿਆ, ਸਿਹਤ ਤੇ ਰੁਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿਚ ਸ਼ਾਮਿਲ ਕੀਤਾ ਜਾਵੇ। ਇਸ ਮੌਕੇ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਜਗਤਾਰ ਸਿੰਘ ਕਰਮਪੁਰਾ, ਮਾਸਟਰ ਹਰਭਜਨ ਸਿੰਘ ਟਰਪਈ, ਅਵਤਾਰ ਸਿੰਘ ਠੱਠਾ,ਵਿਸਾਖਾ ਸਿੰਘ ਭੰਗਵਾਂ, ਹਰਜੀਤ ਸਿੰਘ ਕੱਕੜ, ਚਰਨਜੀਤ ਸਿੰਘ ਤਲਵੰਡੀ, ਬਲਦੇਵ ਸਿੰਘ ਧਾਰੀਵਾਲ, ਜਥੇਦਾਰ ਤਸਬੀਰ ਸਿੰਘ ਹਾਸ਼ਮਪੁਰ ਪ੍ਰਧਾਨ ਲਖਬੀਰ ਸਿੰਘ ਤੇੜਾਂ, ਸੁਰਜੀਤ ਸਿੰਘ ਦੁਹਰਾਏ, ਟਹਿਲ ਸਿੰਘ ਚੇਤਨਪੁਰਾ, ਸੁਰਜੀਤ ਸਿੰਘ ਭੂਰੇ ਗਿੱਲ, ਸਰਪੰਚ ਲਖਬੀਰ ਸਿੰਘ ਤੇੜਾਂ ਰਾਜਪੂਤਾਂ, ਬਲਕਾਰ ਸਿੰਘ ਗੁਲਗੜ੍ਹ, ਸਰਬਜੀਤ ਕੌਰ ਜਸਰਾਊਰ, ਬਿਕਰਮਜੀਤ ਸਿੰਘ ਕੁਹਾਲੀ, ਸਾਹਿਬ ਸਿੰਘ ਠੱਠੀ, ਬਲਕਾਰ ਸਿੰਘ ਜੋਸ਼, ਜਰਨੈਲ ਸਿੰਘ ਭਿੰਡੀ ਸੈਦਾਂ, ਨੌਜਵਾਨ ਆਗੂ ਸ਼ਮਸ਼ੇਰ ਸਿੰਘ ਡੱਲਾ ਹੋਣਾ ਨੇ ਵੀ ਦੇਸ਼ ਭਗਤਾਂ ਦੀ ਬਰਸੀ ਨਤੇ ਵੱਡਮੁੱਲੇ ਵਿਚਾਰ ਪੇਸ਼ ਕੀਤੇ।