
ਫਤਿਆਂਬਾਦ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ 9 ਸਤੰਬਰ ਨੂੰ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐੱਸਡੀਐੱਮ ਖਡੂਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਮੰਗ ਪੱਤਰ ਸਬੰਧੀ ਹੜ੍ਹ ਪੀੜਤ ਲੋਕਾਂ ਨਾਲ ਆ ਰਹੀਆਂ ਮੁਸਕਲਾਂ ਅਤੇ ਸਮੱਸਿਆਂਵਾਂ ‘ਤੇ ਚਰਚਾ ਕੀਤੀ ਗਈ। ਮੁੰਡਾ ਪਿੰਡ ਦੇ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਮੰਡ ਖੇਤਰ ਦੇ ਕਿਸਾਨਾਂ ਦੀਆਂ ਟੋਟਲ ਫਸਲਾਂ ਪੂਰੀ ਤਰਾਂ ਬਰਬਾਦ ਹੋ ਚੁੱਕੀਆਂ ਹਨ। ਘਰਾਂ, ਪਸੂਆਂ ਟਿਊਬਵੈਲਾਂ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੋਈ ਅਗਾਂਊਂ ਪਰਬੰਧ ਨਹੀਂ ਸੀ ਕੀਤੇ ਗਏ, ਜਿਸ ਕਾਰਨ ਲੋਕਾਂ ਵੱਲੋਂ ਉਸਾਰੇ ਧੁੱਸੀ ਬੰਨ ਵੀ ਪਾਣੀ ਦੀ ਮਾਰ ਨਹੀਂ ਝੱਲ ਸਕੇ। ਹਾਜ਼ਰ ਪਿੰਡ ਵਾਸੀਆਂ ਨੇ ਵਲੋਂ ਜਰੀਆਂ ਮੁਸੀਬਤਾਂ ਦੇ ਕਿੱਸਿਆਂ ਨੇ ਮਹੌਲ ਨੂੰ ਗ਼ਮਗੀਨ ਬਣਾ ਦਿੱਤਾ।
ਮੰਡ ਖੇਤਰ ਵਿੱਚ ਮਜ਼ਦੂਰੀ ਕਰਕੇ ਪੇਟ ਪਾਲਦੇ ਮਜ਼ਦੂਰਾਂ ਦੀ ਹਾਲਤ ਵੀ ਬੇਹੱਦ ਤਰਸਯੋਗ ਹੈ|ਉਹਨਾਂ ਕਿਹਾ ਕੇ ਲੋਕਾਂ, ਜਥੇਬੰਦੀਆਂ, ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਸਲਾਹੁਣਯੋਗ ਉਪਰਾਲਾ ਹੈ ਜੋ ਬਿਨਾਂ ਭੇਦਭਾਵ ਦੇ ਪੀੜਤਾਂ ਦੀ ਸਹਾਇਤਾ ਕਰ ਰਹੀਆਂ ਹਨ ਪਰੰਤੂ ਸਰਕਾਰੀ ਤੰਤਰ ਦੀ ਸਵੇਦਨਾਹੀਣਤਾ ਜਰੂਰ ਦੁੱਖ ਪਹੁੰਚਾਉਦੀ ਹੈ।
ਇਸ ਮੌਕੇ ਹੋਈ ਇਕੱਤਰਤਾ ਵਿੱਚ ਸਰਵਸੰਮਤੀ ਨਾਲ ਮੰਗ ਕੀਤੀ ਗਈ ਕੇ ਹੜ੍ਹ ਪੀੜਤ ਲੋਕਾਂ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ, ਹੋਏ ਜਾਨੀ, ਮਾਲੀ ਨੁਕਸਾਨ ਲਈ ਢੁਕਵੀ ਗਰਾਂਟ ਜਾਰੀ ਕੀਤੀ ਜਾਵੇ। ਅਬਾਦਕਾਰਾਂ ਸਮੇਤ ਹਰ ਕਾਸ਼ਤਕਾਰ ਨੂੰ ਮੁਆਵਜਾ ਦਿੱਤਾ ਜਾਵੇ। ਹੜ੍ਹ ਪੀੜਤ ਲੋਕਾਂ ਦੇ ਕਰਜੇ ਮੁਆਫ ਕੀਤੇ ਜਾਣ। ਹੜ੍ਹਾਂ ਦੀ ਪੱਕੀ ਰੋਕਥਾਮ ਲਈ ਦਰਿਆਂਵਾ ਦਾ ਨਹਿਰੀ ਕਰਨ ਕੀਤਾ ਜਾਵੇ। ਹੜ੍ਹ ਪੀੜਤਾਂ ਦੇ ਜ਼ਮੀਨੀ ਰਿਕਾਰਡ ਵਿੱਚ ਹੇਰਾ ਫੇਰੀ ਕਰਕੇ ਸਰਕਾਰੀ ਤੰਤਰ ਦੇ ਕੀਤੇ ਜਾਦੇ ਭਰਿਸਟਾਚਾਰ ਨੂੰ ਨੱਥ ਪਾਈ ਜਾਵੇ। ਹੜ੍ਹ ਮਾਰੇ ਇਲਾਕਿਆਂ ਵਿੱਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਡਾਕਟਰਾਂ ਦਾ ਪ੍ਹਬੰਧ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਸ਼ਬੀਰ ਸਿੰਘ, ਨਿਸ਼ਾਨ ਸਿੰਘ, ਬੂਟਾ ਸਿੰਘ, ਸਵਰਨ ਸਿੰਘ, ਜਸਪਾਲ ਸਿੰਘ, ਧਰਮਿੰਦਰ ਸਿੰਘ, ਗੁਰਦੀਪ ਸਿੰਘ, ਜੱਸਾ ਸਿੰਘ, ਰਾਣਾ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।