Now Reading
ਦਿਹਾਤੀ ਮਜ਼ਦੂਰ ਸਭਾ ਨੇ ਪਿੰਡ ਵੈਰੋਵਾਲ ਵਿਖੇਲਬੀਜੇਪੀ ਸਰਕਾਰ ਦਾ ਫੂਕਿਆ ਪੁਤਲਾ

ਦਿਹਾਤੀ ਮਜ਼ਦੂਰ ਸਭਾ ਨੇ ਪਿੰਡ ਵੈਰੋਵਾਲ ਵਿਖੇਲਬੀਜੇਪੀ ਸਰਕਾਰ ਦਾ ਫੂਕਿਆ ਪੁਤਲਾ

ਖਡੂਰ ਸਾਹਿਬ: ਮਗਨਰੇਗਾ ਦੇ ਖਾਤਮੇ ਦੇ ਮਨੂੰਵਾਦੀ ਹੱਲੇ ਦੇ ਵਿਰੋਧ ‘ਚ ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਵੈਰੋਵਾਲ ਵਿਖੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੋਦੀ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਬੋਲਦਿਆ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਆਰਐੱਸਐੱਸ ਦੇ ਇਸ਼ਾਰਿਆਂ ਤੇ ਮਹਾਤਮਾ ਗਾਂਧੀ ਦੇ ਨਾਂ ਤੇ ਮਗਨਰੇਗਾ ਕਾਨੂੰਨ ਨੂੰ ਤੋੜ ਕੇ ਉਸ ਵਿੱਚ ਭਾਰੀ ਸੋਧਾਂ ਕਰਕੇ ਜੀ ਰਾਮ ਜੀ ਰੱਖ ਦਿੱਤਾ ਹੈ ਇਥੇ ਹੀ ਬਸ ਨਹੀਂ ਉਸ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ ਅਤੇ ਸਟੇਟਾਂ ਨੂੰ 40% ਫੰਡ ਰਿਲੀਜ਼ ਕਰਨ ਦੀ ਸਿਫਾਰਿਸ਼ ਵੀ ਕਰ ਦਿੱਤੀ ਕਿਉਂਕਿ ਪੰਜਾਬ ਦਾ ਸੂਬਾ ਪਹਿਲਾਂ ਹੀ ਕਰੋੜਾਂ ਹਜ਼ਾਰ ਰੁਪਏ ਕਰਜੇ ਦਾ ਬੋਝ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮਜ਼ਦੂਰ ਮਾਰੂ ਨੀਤੀ ਜੋ ਦੇਸ਼ ਦੇ ਕਰੋੜਾਂ ਲੋਕਾਂ ਕੋਲੋਂ ਰੁਜ਼ਗਾਰ ਖੋਹਣ ਵਾਲੀ ਹੈ ਜਿਸ ਵਿਰੁੱਧ ਅੱਜ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਾਹਿਰ ਕੀਤਾ ਅਤੇ ਮੰਗ ਕੀਤੀ ਹੈ ਕਿ ਇਸ ਬਿਲ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਮਗਨਰੇਗਾ ਕੰਮ ਕਰਨ ਵਾਲੇ ਸਾਰੇ ਕੰਮ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਉਹਨਾਂ ਦਾ ਮਿਹਨਤਆਨਾ ਘੱਟੋ ਘੱਟ 700 ਰੁਪਏ ਦਿਤਾ ਜਾਵੇ।

ਇਸ ਮੌਕੇ ਸਰਮੇਲ ਸਿੰਘ, ਲੱਖਾ ਸਿੰਘ, ਕਸ਼ਮੀਰ ਸਿੰਘ, ਸਾਹਿਬ ਸਿੰਘ, ਸੁਰਿੰਦਰ ਸਿੰਘ, ਛਿੰਦਰ ਸਿੰਘ, ਬਿੱਟੂ ਨੰਬਰਦਾਰ, ਨੰਦ ਸਿੰਘ, ਸੁਖਮਿੰਦਰ ਕੌਰ, ਸਰਬਜੀਤ ਸਿੰਘ, ਅਗਨਬੀਰ ਸਿੰਘ, ਚਰਨ ਕੌਰ, ਸੀਰਤ ਕੌਰ, ਜਸਮੀਤ ਕੌਰ ਹਾਜ਼ਰ ਸਨ।

Scroll To Top